ਬਿਵਸਥਾ 3

(ਬਾਸ਼ਾਨ ਦਾ ਰਾਜਾ ਓਗ ਰਫ਼ਾਈ ਲੋਕਾਂ ਵਿੱਚੋਂ ਆਖਰੀ ਸੀ। ਉਸ ਦਾ ਬਿਸਤਰਾ ਲੋਹੇ ਨਾਲ ਸਜਾਇਆ ਗਿਆ ਸੀ ਅਤੇ ਉਹ ਨੌਂ ਹੱਥਾਂ ਤੋਂ ਵੱਧ ਲੰਬਾ ਅਤੇ ਚਾਰ ਹੱਥ ਚੌੜਾ ਸੀ। ਇਹ ਅਜੇ ਵੀ ਅੰਮੋਨੀਆਂ ਦੇ ਰਬਾਹ ਵਿੱਚ ਹੈ।)

Deuteronomy 3:11 (UKJV) For only Og king of Bashan remained of the remnant of giants; behold his bedstead was a bedstead of iron; is it not in Rabbath of the children of Ammon? nine cubits was the length thereof, and four cubits the breadth of it, after the cubit of a man.

9(ਹਰਮੋਨ ਨੂੰ ਸੀਦੋਨੀਆਂ ਦੁਆਰਾ ਸੀਰੀਓਨ ਕਿਹਾ ਜਾਂਦਾ ਹੈ, ਅਮੋਰੀ ਇਸ ਨੂੰ ਸਨੀਰ ਕਹਿੰਦੇ ਹਨ।)

10ਅਸੀਂ ਪਠਾਰ ਦੇ ਸਾਰੇ ਕਸਬੇ ਅਤੇ ਸਾਰੇ ਗਿਲਆਦ ਅਤੇ ਸਾਰੇ ਬਾਸ਼ਾਨ ਨੂੰ ਸਲੇਕਾਹ ਅਤੇ ਅਦਰਈ ਤੱਕ, ਓਗ ਦੇ ਰਾਜ ਦੇ ਕਸਬਿਆਂ ਤੱਕ ਲੈ ਲਿਆ।

11(ਬਾਸ਼ਾਨ ਦਾ ਰਾਜਾ ਓਗ ਰਫ਼ਾਈ ਲੋਕਾਂ ਵਿੱਚੋਂ ਆਖਰੀ ਸੀ। ਉਸ ਦਾ ਬਿਸਤਰਾ ਲੋਹੇ ਨਾਲ ਸਜਾਇਆ ਗਿਆ ਸੀ ਅਤੇ ਉਹ ਨੌਂ ਹੱਥਾਂ ਤੋਂ ਵੱਧ ਲੰਬਾ ਅਤੇ ਚਾਰ ਹੱਥ ਚੌੜਾ ਸੀ। ਇਹ ਅਜੇ ਵੀ ਅੰਮੋਨੀਆਂ ਦੇ ਰਬਾਹ ਵਿੱਚ ਹੈ।)

12ਉਸ ਧਰਤੀ ਵਿੱਚੋਂ ਜੋ ਅਸੀਂ ਉਸ ਵੇਲੇ ਆਪਣੇ ਹੱਥਾਂ ਵਿੱਚ ਲੈ ਲਿਆ ਸੀ, ਮੈਂ ਰਊਬੇਨੀਆਂ ਅਤੇ ਗਾਦੀਆਂ ਨੂੰ ਅਰਨੋਨ ਘਾਟੀ ਦੇ ਕੋਲ ਅਰੋਏਰ ਦੇ ਉੱਤਰ ਵੱਲ, ਗਿਲਆਦ ਦੇ ਅੱਧੇ ਪਹਾੜੀ ਦੇਸ਼ ਸਮੇਤ, ਉਸ ਦੇ ਨਗਰਾਂ ਸਮੇਤ ਦੇ ਦਿੱਤਾ।

13ਬਾਕੀ ਗਿਲਆਦ ਅਤੇ ਸਾਰਾ ਬਾਸ਼ਾਨ, ਓਗ ਦਾ ਰਾਜ, ਮੈਂ ਮਨੱਸ਼ੇਹ ਦੇ ਅੱਧੇ ਗੋਤ ਨੂੰ ਦੇ ਦਿੱਤਾ। (ਬਾਸ਼ਾਨ ਵਿੱਚ ਅਰਗੋਬ ਦਾ ਸਾਰਾ ਇਲਾਕਾ ਰਫ਼ਾਈ ਲੋਕਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.