ਬਿਵਸਥਾ 3

ਅਤੇ ਮੈਂ ਮਾਕੀਰ ਗਿਲਆਦ ਨੂੰ ਦੇ ਦਿੱਤਾ।

Deuteronomy 3:15 (UKJV) And I gave Gilead unto Machir.

13ਬਾਕੀ ਗਿਲਆਦ ਅਤੇ ਸਾਰਾ ਬਾਸ਼ਾਨ, ਓਗ ਦਾ ਰਾਜ, ਮੈਂ ਮਨੱਸ਼ੇਹ ਦੇ ਅੱਧੇ ਗੋਤ ਨੂੰ ਦੇ ਦਿੱਤਾ। (ਬਾਸ਼ਾਨ ਵਿੱਚ ਅਰਗੋਬ ਦਾ ਸਾਰਾ ਇਲਾਕਾ ਰਫ਼ਾਈ ਲੋਕਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ।

14ਮਨੱਸ਼ੇਹ ਦੇ ਉੱਤਰਾਧਿਕਾਰੀ ਯਾਈਰ ਨੇ ਅਰਗੋਬ ਦੇ ਸਾਰੇ ਇਲਾਕੇ ਨੂੰ ਗੇਸ਼ੂਰੀਆਂ ਅਤੇ ਮਕਾਹਥੀਆਂ ਦੀ ਸਰਹੱਦ ਤੱਕ ਲੈ ਲਿਆ, ਇਸ ਦਾ ਨਾਮ ਸੀ। ਉਸ ਤੋਂ ਬਾਅਦ, ਤਾਂ ਜੋ ਅੱਜ ਤੱਕ ਬਾਸ਼ਾਨ ਨੂੰ ਹਵਵੋਥ ਯਾਈਰ ਕਿਹਾ ਜਾਂਦਾ ਹੈ।)

15ਅਤੇ ਮੈਂ ਮਾਕੀਰ ਗਿਲਆਦ ਨੂੰ ਦੇ ਦਿੱਤਾ।

16ਪਰ ਰਊਬੇਨੀਆਂ ਅਤੇ ਗਾਦੀਆਂ ਨੂੰ ਮੈਂ ਗਿਲਆਦ ਤੋਂ ਅਰਨੋਨ ਦੀ ਖੱਡ (ਨਾਲੇ ਦੇ ਵਿਚਕਾਰ ਦੀ ਸਰਹੱਦ ਹੈ) ਤੱਕ ਅਤੇ ਯਬੋਕ ਨਦੀ ਤੱਕ, ਜੋ ਅੰਮੋਨੀਆਂ ਦੀ ਸਰਹੱਦ ਦਾ ਇਲਾਕਾ ਦਿੱਤਾ ਹੈ।

17ਉਸ ਦੀ ਪੱਛਮੀ ਹੱਦ ਅਰਾਬਾਹ ਵਿੱਚ ਯਰਦਨ ਸੀ, ਪਿਸਗਾਹ ਦੀ ਢਾਲ਼ ਦੇ ਹੇਠਾਂ ਕਿਨਰੇਥ ਤੋਂ ਅਰਬਾਹ ਦੇ ਸਾਗਰ ਅਰਥਾਤ ਮਰਿਆ ਸਾਗਰ ਤੱਕ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.