ਬਿਵਸਥਾ 3

ਪਰ ਰਊਬੇਨੀਆਂ ਅਤੇ ਗਾਦੀਆਂ ਨੂੰ ਮੈਂ ਗਿਲਆਦ ਤੋਂ ਅਰਨੋਨ ਦੀ ਖੱਡ (ਨਾਲੇ ਦੇ ਵਿਚਕਾਰ ਦੀ ਸਰਹੱਦ ਹੈ) ਤੱਕ ਅਤੇ ਯਬੋਕ ਨਦੀ ਤੱਕ, ਜੋ ਅੰਮੋਨੀਆਂ ਦੀ ਸਰਹੱਦ ਦਾ ਇਲਾਕਾ ਦਿੱਤਾ ਹੈ।

Deuteronomy 3:16 (UKJV) And unto the Reubenites and unto the Gadites I gave from Gilead even unto the river Arnon half the valley, and the border even unto the river Jabbok, which is the border of the children of Ammon;

14ਮਨੱਸ਼ੇਹ ਦੇ ਉੱਤਰਾਧਿਕਾਰੀ ਯਾਈਰ ਨੇ ਅਰਗੋਬ ਦੇ ਸਾਰੇ ਇਲਾਕੇ ਨੂੰ ਗੇਸ਼ੂਰੀਆਂ ਅਤੇ ਮਕਾਹਥੀਆਂ ਦੀ ਸਰਹੱਦ ਤੱਕ ਲੈ ਲਿਆ, ਇਸ ਦਾ ਨਾਮ ਸੀ। ਉਸ ਤੋਂ ਬਾਅਦ, ਤਾਂ ਜੋ ਅੱਜ ਤੱਕ ਬਾਸ਼ਾਨ ਨੂੰ ਹਵਵੋਥ ਯਾਈਰ ਕਿਹਾ ਜਾਂਦਾ ਹੈ।)

15ਅਤੇ ਮੈਂ ਮਾਕੀਰ ਗਿਲਆਦ ਨੂੰ ਦੇ ਦਿੱਤਾ।

16ਪਰ ਰਊਬੇਨੀਆਂ ਅਤੇ ਗਾਦੀਆਂ ਨੂੰ ਮੈਂ ਗਿਲਆਦ ਤੋਂ ਅਰਨੋਨ ਦੀ ਖੱਡ (ਨਾਲੇ ਦੇ ਵਿਚਕਾਰ ਦੀ ਸਰਹੱਦ ਹੈ) ਤੱਕ ਅਤੇ ਯਬੋਕ ਨਦੀ ਤੱਕ, ਜੋ ਅੰਮੋਨੀਆਂ ਦੀ ਸਰਹੱਦ ਦਾ ਇਲਾਕਾ ਦਿੱਤਾ ਹੈ।

17ਉਸ ਦੀ ਪੱਛਮੀ ਹੱਦ ਅਰਾਬਾਹ ਵਿੱਚ ਯਰਦਨ ਸੀ, ਪਿਸਗਾਹ ਦੀ ਢਾਲ਼ ਦੇ ਹੇਠਾਂ ਕਿਨਰੇਥ ਤੋਂ ਅਰਬਾਹ ਦੇ ਸਾਗਰ ਅਰਥਾਤ ਮਰਿਆ ਸਾਗਰ ਤੱਕ।

18ਉਸ ਸਮੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ, “ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਇਹ ਧਰਤੀ ਇਸ ਉੱਤੇ ਕਬਜ਼ਾ ਕਰਨ ਲਈ ਦਿੱਤੀ ਹੈ, ਪਰ ਤੁਹਾਡੇ ਸਾਰੇ ਸੂਰਬੀਰ ਹਥਿਆਰ ਬੰਨ ਕੇ ਆਪਣੇ ਇਸਰਾਏਲੀ ਭਰਾਵਾਂ ਦੇ ਅੱਗੇ ਪਾਰ ਲੰਘਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.