ਬਿਵਸਥਾ 3

ਉਸ ਸਮੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ, “ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਇਹ ਧਰਤੀ ਇਸ ਉੱਤੇ ਕਬਜ਼ਾ ਕਰਨ ਲਈ ਦਿੱਤੀ ਹੈ, ਪਰ ਤੁਹਾਡੇ ਸਾਰੇ ਸੂਰਬੀਰ ਹਥਿਆਰ ਬੰਨ ਕੇ ਆਪਣੇ ਇਸਰਾਏਲੀ ਭਰਾਵਾਂ ਦੇ ਅੱਗੇ ਪਾਰ ਲੰਘਣ।

Deuteronomy 3:18 (UKJV) And I commanded you at that time, saying, The LORD your God has given you this land to possess it: all of you shall pass over armed before your brethren the children of Israel, all that are meet for the war.

16ਪਰ ਰਊਬੇਨੀਆਂ ਅਤੇ ਗਾਦੀਆਂ ਨੂੰ ਮੈਂ ਗਿਲਆਦ ਤੋਂ ਅਰਨੋਨ ਦੀ ਖੱਡ (ਨਾਲੇ ਦੇ ਵਿਚਕਾਰ ਦੀ ਸਰਹੱਦ ਹੈ) ਤੱਕ ਅਤੇ ਯਬੋਕ ਨਦੀ ਤੱਕ, ਜੋ ਅੰਮੋਨੀਆਂ ਦੀ ਸਰਹੱਦ ਦਾ ਇਲਾਕਾ ਦਿੱਤਾ ਹੈ।

17ਉਸ ਦੀ ਪੱਛਮੀ ਹੱਦ ਅਰਾਬਾਹ ਵਿੱਚ ਯਰਦਨ ਸੀ, ਪਿਸਗਾਹ ਦੀ ਢਾਲ਼ ਦੇ ਹੇਠਾਂ ਕਿਨਰੇਥ ਤੋਂ ਅਰਬਾਹ ਦੇ ਸਾਗਰ ਅਰਥਾਤ ਮਰਿਆ ਸਾਗਰ ਤੱਕ।

18ਉਸ ਸਮੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ, “ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਇਹ ਧਰਤੀ ਇਸ ਉੱਤੇ ਕਬਜ਼ਾ ਕਰਨ ਲਈ ਦਿੱਤੀ ਹੈ, ਪਰ ਤੁਹਾਡੇ ਸਾਰੇ ਸੂਰਬੀਰ ਹਥਿਆਰ ਬੰਨ ਕੇ ਆਪਣੇ ਇਸਰਾਏਲੀ ਭਰਾਵਾਂ ਦੇ ਅੱਗੇ ਪਾਰ ਲੰਘਣ।

19ਪਰ ਤੁਹਾਡੀਆਂ ਪਤਨੀਆਂ, ਤੁਹਾਡੇ ਬੱਚੇ ਅਤੇ ਤੁਹਾਡੇ ਪਸ਼ੂ (ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਬਹੁਤ ਸਾਰੇ ਪਸ਼ੂ ਹਨ) ਉਹ ਨਗਰਾਂ ਵਿੱਚ ਰਹਿ ਸਕਦੇ ਹਨ ਜੋ ਮੈਂ ਤੁਹਾਨੂੰ ਦਿੱਤੇ ਹਨ,

20ਜਦੋਂ ਤੱਕ ਕਿ ਯਾਹਵੇਹ ਤੁਹਾਡੇ ਇਸਰਾਏਲੀਆਂ ਭਰਾਵਾਂ ਨੂੰ ਅਰਾਮ ਨਹੀਂ ਦੇ ਦਿੰਦਾ, ਜਿਵੇਂ ਉਸਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਵੀ ਉਸ ਧਰਤੀ ਨੂੰ ਅਧਿਕਾਰ ਵਿੱਚ ਨਾ ਕਰ ਲੈਣ, ਜਿਹੜੀ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਯਰਦਨ ਦੇ ਪਾਰ ਦਿੰਦਾ ਹੈ ਫਿਰ ਤੁਸੀਂ ਆਪਣੀ ਨਿੱਜੀ ਭੂਮੀ ਨੂੰ ਮੁੜ ਜਾਣਾ, ਜਿਹੜੀ ਮੈਂ ਤੁਹਾਨੂੰ ਦਿੱਤੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.