ਬਿਵਸਥਾ 31

ਜਦੋਂ ਸਾਰੇ ਇਸਰਾਏਲੀ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਸਾਹਮਣੇ ਪੇਸ਼ ਹੋਣ ਲਈ ਆਉਣ, ਜਿੱਥੇ ਉਹ ਚੁਣੇਗਾ, ਤਦ ਤੁਸੀਂ ਸਾਰੇ ਇਸਰਾਏਲ ਦੇ ਸੁਣਦਿਆਂ ਉਹਨਾਂ ਦੇ ਅੱਗੇ ਇਸ ਬਿਵਸਥਾ ਨੂੰ ਪੜ੍ਹ ਦੇ ਸੁਣਾਓ।

Deuteronomy 31:11 (UKJV) When all Israel has come to appear before the LORD your God in the place which he shall choose, you shall read this law before all Israel in their hearing.

9ਇਸ ਲਈ ਮੋਸ਼ੇਹ ਨੇ ਇਹ ਬਿਵਸਥਾ ਲਿਖ ਕੇ ਲੇਵੀ ਜਾਜਕਾਂ ਨੂੰ ਜਿਹੜੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ, ਅਤੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਸੌਂਪ ਦਿੱਤੀ।

10ਤਦ ਮੋਸ਼ੇਹ ਨੇ ਉਹਨਾਂ ਨੂੰ ਹੁਕਮ ਦਿੱਤਾ, “ਹਰੇਕ ਸੱਤ ਸਾਲਾਂ ਦੇ ਅੰਤ ਵਿੱਚ, ਤੰਬੂਆਂ ਦੇ ਤਿਉਹਾਰ ਦੇ ਦੌਰਾਨ, ਕਰਜ਼ੇ ਮਾਫ ਕਰਨ ਦੇ ਸਾਲ ਵਿੱਚ,

11ਜਦੋਂ ਸਾਰੇ ਇਸਰਾਏਲੀ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਸਾਹਮਣੇ ਪੇਸ਼ ਹੋਣ ਲਈ ਆਉਣ, ਜਿੱਥੇ ਉਹ ਚੁਣੇਗਾ, ਤਦ ਤੁਸੀਂ ਸਾਰੇ ਇਸਰਾਏਲ ਦੇ ਸੁਣਦਿਆਂ ਉਹਨਾਂ ਦੇ ਅੱਗੇ ਇਸ ਬਿਵਸਥਾ ਨੂੰ ਪੜ੍ਹ ਦੇ ਸੁਣਾਓ।

12ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਅਤੇ ਤੁਹਾਡੇ ਨਗਰਾਂ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਇਕੱਠਾ ਕਰੋ, ਤਾਂ ਜੋ ਉਹ ਸੁਣ ਸਕਣ ਅਤੇ ਤੁਹਾਡੇ ਪਰਮੇਸ਼ਵਰ ਤੋਂ ਡਰਨਾ ਸਿੱਖ ਸਕਣ ਅਤੇ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਮੰਨ ਸਕਣ।

13ਉਹਨਾਂ ਦੇ ਬੱਚੇ, ਜਿਨ੍ਹਾਂ ਨੇ ਇਹ ਬਿਵਸਥਾ ਦੀਆਂ ਗੱਲਾਂ ਨਹੀਂ ਸੁਣੀਆਂ, ਇਸ ਨੂੰ ਸੁਣਨ ਅਤੇ ਯਾਹਵੇਹ ਤੁਹਾਡੇ ਪਰਮੇਸ਼ਵਰ ਤੋਂ ਡਰਨਾ ਸਿੱਖਣ, ਜਿੰਨਾ ਚਿਰ ਤੁਸੀਂ ਉਸ ਦੇਸ਼ ਵਿੱਚ ਜੀਉਂਦੇ ਰਹੋ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਪਾਰ ਜਾ ਰਹੇ ਹੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.