10ਤਦ ਮੋਸ਼ੇਹ ਨੇ ਉਹਨਾਂ ਨੂੰ ਹੁਕਮ ਦਿੱਤਾ, “ਹਰੇਕ ਸੱਤ ਸਾਲਾਂ ਦੇ ਅੰਤ ਵਿੱਚ, ਤੰਬੂਆਂ ਦੇ ਤਿਉਹਾਰ ਦੇ ਦੌਰਾਨ, ਕਰਜ਼ੇ ਮਾਫ ਕਰਨ ਦੇ ਸਾਲ ਵਿੱਚ,
11ਜਦੋਂ ਸਾਰੇ ਇਸਰਾਏਲੀ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਸਾਹਮਣੇ ਪੇਸ਼ ਹੋਣ ਲਈ ਆਉਣ, ਜਿੱਥੇ ਉਹ ਚੁਣੇਗਾ, ਤਦ ਤੁਸੀਂ ਸਾਰੇ ਇਸਰਾਏਲ ਦੇ ਸੁਣਦਿਆਂ ਉਹਨਾਂ ਦੇ ਅੱਗੇ ਇਸ ਬਿਵਸਥਾ ਨੂੰ ਪੜ੍ਹ ਦੇ ਸੁਣਾਓ।
12ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਅਤੇ ਤੁਹਾਡੇ ਨਗਰਾਂ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਇਕੱਠਾ ਕਰੋ, ਤਾਂ ਜੋ ਉਹ ਸੁਣ ਸਕਣ ਅਤੇ ਤੁਹਾਡੇ ਪਰਮੇਸ਼ਵਰ ਤੋਂ ਡਰਨਾ ਸਿੱਖ ਸਕਣ ਅਤੇ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਮੰਨ ਸਕਣ।
13ਉਹਨਾਂ ਦੇ ਬੱਚੇ, ਜਿਨ੍ਹਾਂ ਨੇ ਇਹ ਬਿਵਸਥਾ ਦੀਆਂ ਗੱਲਾਂ ਨਹੀਂ ਸੁਣੀਆਂ, ਇਸ ਨੂੰ ਸੁਣਨ ਅਤੇ ਯਾਹਵੇਹ ਤੁਹਾਡੇ ਪਰਮੇਸ਼ਵਰ ਤੋਂ ਡਰਨਾ ਸਿੱਖਣ, ਜਿੰਨਾ ਚਿਰ ਤੁਸੀਂ ਉਸ ਦੇਸ਼ ਵਿੱਚ ਜੀਉਂਦੇ ਰਹੋ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਪਾਰ ਜਾ ਰਹੇ ਹੋ।”
14ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹੁਣ ਤੇਰੀ ਮੌਤ ਦੇ ਦਿਨ ਨੇੜੇ ਹਨ। ਯੇਹੋਸ਼ੁਆ ਨੂੰ ਸੱਦ ਅਤੇ ਤੁਸੀਂ ਮੰਡਲੀ ਦੇ ਤੰਬੂ ਵਿੱਚ ਹਾਜ਼ਰ ਹੋਵੋ, ਜਿੱਥੇ ਮੈਂ ਉਸ ਨੂੰ ਹੁਕਮ ਦੇਵਾਂਗਾ।” ਇਸ ਲਈ ਮੋਸ਼ੇਹ ਅਤੇ ਯੇਹੋਸ਼ੁਆ ਆਏ ਅਤੇ ਮੰਡਲੀ ਦੇ ਤੰਬੂ ਵਿੱਚ ਆਪਣੇ ਆਪ ਨੂੰ ਹਾਜ਼ਰ ਕੀਤਾ।