12ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਅਤੇ ਤੁਹਾਡੇ ਨਗਰਾਂ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਇਕੱਠਾ ਕਰੋ, ਤਾਂ ਜੋ ਉਹ ਸੁਣ ਸਕਣ ਅਤੇ ਤੁਹਾਡੇ ਪਰਮੇਸ਼ਵਰ ਤੋਂ ਡਰਨਾ ਸਿੱਖ ਸਕਣ ਅਤੇ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਮੰਨ ਸਕਣ।
13ਉਹਨਾਂ ਦੇ ਬੱਚੇ, ਜਿਨ੍ਹਾਂ ਨੇ ਇਹ ਬਿਵਸਥਾ ਦੀਆਂ ਗੱਲਾਂ ਨਹੀਂ ਸੁਣੀਆਂ, ਇਸ ਨੂੰ ਸੁਣਨ ਅਤੇ ਯਾਹਵੇਹ ਤੁਹਾਡੇ ਪਰਮੇਸ਼ਵਰ ਤੋਂ ਡਰਨਾ ਸਿੱਖਣ, ਜਿੰਨਾ ਚਿਰ ਤੁਸੀਂ ਉਸ ਦੇਸ਼ ਵਿੱਚ ਜੀਉਂਦੇ ਰਹੋ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਪਾਰ ਜਾ ਰਹੇ ਹੋ।”
14ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹੁਣ ਤੇਰੀ ਮੌਤ ਦੇ ਦਿਨ ਨੇੜੇ ਹਨ। ਯੇਹੋਸ਼ੁਆ ਨੂੰ ਸੱਦ ਅਤੇ ਤੁਸੀਂ ਮੰਡਲੀ ਦੇ ਤੰਬੂ ਵਿੱਚ ਹਾਜ਼ਰ ਹੋਵੋ, ਜਿੱਥੇ ਮੈਂ ਉਸ ਨੂੰ ਹੁਕਮ ਦੇਵਾਂਗਾ।” ਇਸ ਲਈ ਮੋਸ਼ੇਹ ਅਤੇ ਯੇਹੋਸ਼ੁਆ ਆਏ ਅਤੇ ਮੰਡਲੀ ਦੇ ਤੰਬੂ ਵਿੱਚ ਆਪਣੇ ਆਪ ਨੂੰ ਹਾਜ਼ਰ ਕੀਤਾ।
15ਤਦ ਯਾਹਵੇਹ ਤੰਬੂ ਵਿੱਚ ਬੱਦਲ ਦੇ ਥੰਮ੍ਹ ਵਿੱਚ ਪ੍ਰਗਟ ਹੋਇਆ ਅਤੇ ਬੱਦਲ ਤੰਬੂ ਦੇ ਦਰਵਾਜ਼ੇ ਉੱਤੇ ਠਹਿਰ ਗਿਆ।
16ਅਤੇ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਤੂੰ ਆਪਣੇ ਪੁਰਖਿਆਂ ਨਾਲ ਅਰਾਮ ਕਰਨ ਲਈ ਮਿਲ ਜਾਵੇਗਾ ਅਤੇ ਇਹ ਲੋਕ ਛੇਤੀ ਹੀ ਉੱਠ ਕੇ ਉਸ ਦੇਸ਼ ਦੇ ਪਰਾਏ ਦੇਵਤਿਆਂ ਦੇ ਪਿੱਛੇ, ਜਿਨ੍ਹਾਂ ਵਿੱਚ ਰਹਿਣ ਨੂੰ ਜਾਂਦੇ ਹਨ, ਹਰਾਮਕਾਰੀ ਕਰਨਗੇ ਅਤੇ ਮੈਨੂੰ ਤਿਆਗ ਦੇਣਗੇ ਅਤੇ ਉਸ ਨੇਮ ਨੂੰ ਤੋੜ ਦੇਣਗੇ ਜੋ ਮੈਂ ਸਮਝਦਾਰੀ ਨਾਲ ਕੀਤਾ ਸੀ।