ਬਿਵਸਥਾ 31

ਅਤੇ ਉਸ ਦਿਨ ਮੈਂ ਉਹਨਾਂ ਉੱਤੇ ਗੁੱਸੇ ਹੋਵਾਂਗਾ ਅਤੇ ਉਹਨਾਂ ਨੂੰ ਤਿਆਗ ਦਿਆਂਗਾ। ਮੈਂ ਉਹਨਾਂ ਤੋਂ ਆਪਣਾ ਮੂੰਹ ਲੁਕਾ ਲਵਾਂਗਾ, ਅਤੇ ਉਹ ਨਾਸ ਹੋ ਜਾਣਗੇ। ਉਹਨਾਂ ਉੱਤੇ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਵਾਂ ਆਉਣਗੀਆਂ ਅਤੇ ਉਸ ਦਿਨ ਉਹ ਆਖਣਗੇ, ‘ਕੀ ਇਹ ਬਿਪਤਾ ਸਾਡੇ ਉੱਤੇ ਇਸ ਲਈ ਨਹੀਂ ਆਈਆਂ ਕਿਉਂਕਿ ਸਾਡਾ ਪਰਮੇਸ਼ਵਰ ਸਾਡੇ ਨਾਲ ਨਹੀਂ ਹੈ?’

Deuteronomy 31:17 (UKJV) Then my anger shall be kindled against them in that day, and I will forsake them, and I will hide my face from them, and they shall be devoured, and many evils and troubles shall befall them; so that they will say in that day, Are not these evils come upon us, because our God is not among us?

15ਤਦ ਯਾਹਵੇਹ ਤੰਬੂ ਵਿੱਚ ਬੱਦਲ ਦੇ ਥੰਮ੍ਹ ਵਿੱਚ ਪ੍ਰਗਟ ਹੋਇਆ ਅਤੇ ਬੱਦਲ ਤੰਬੂ ਦੇ ਦਰਵਾਜ਼ੇ ਉੱਤੇ ਠਹਿਰ ਗਿਆ।

16ਅਤੇ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਤੂੰ ਆਪਣੇ ਪੁਰਖਿਆਂ ਨਾਲ ਅਰਾਮ ਕਰਨ ਲਈ ਮਿਲ ਜਾਵੇਗਾ ਅਤੇ ਇਹ ਲੋਕ ਛੇਤੀ ਹੀ ਉੱਠ ਕੇ ਉਸ ਦੇਸ਼ ਦੇ ਪਰਾਏ ਦੇਵਤਿਆਂ ਦੇ ਪਿੱਛੇ, ਜਿਨ੍ਹਾਂ ਵਿੱਚ ਰਹਿਣ ਨੂੰ ਜਾਂਦੇ ਹਨ, ਹਰਾਮਕਾਰੀ ਕਰਨਗੇ ਅਤੇ ਮੈਨੂੰ ਤਿਆਗ ਦੇਣਗੇ ਅਤੇ ਉਸ ਨੇਮ ਨੂੰ ਤੋੜ ਦੇਣਗੇ ਜੋ ਮੈਂ ਸਮਝਦਾਰੀ ਨਾਲ ਕੀਤਾ ਸੀ।

17ਅਤੇ ਉਸ ਦਿਨ ਮੈਂ ਉਹਨਾਂ ਉੱਤੇ ਗੁੱਸੇ ਹੋਵਾਂਗਾ ਅਤੇ ਉਹਨਾਂ ਨੂੰ ਤਿਆਗ ਦਿਆਂਗਾ। ਮੈਂ ਉਹਨਾਂ ਤੋਂ ਆਪਣਾ ਮੂੰਹ ਲੁਕਾ ਲਵਾਂਗਾ, ਅਤੇ ਉਹ ਨਾਸ ਹੋ ਜਾਣਗੇ। ਉਹਨਾਂ ਉੱਤੇ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਵਾਂ ਆਉਣਗੀਆਂ ਅਤੇ ਉਸ ਦਿਨ ਉਹ ਆਖਣਗੇ, ‘ਕੀ ਇਹ ਬਿਪਤਾ ਸਾਡੇ ਉੱਤੇ ਇਸ ਲਈ ਨਹੀਂ ਆਈਆਂ ਕਿਉਂਕਿ ਸਾਡਾ ਪਰਮੇਸ਼ਵਰ ਸਾਡੇ ਨਾਲ ਨਹੀਂ ਹੈ?’

18ਅਤੇ ਮੈਂ ਨਿਸ਼ਚੇ ਹੀ ਉਸ ਦਿਨ ਆਪਣਾ ਮੂੰਹ ਓਹਲੇ ਕਰਾਂਗਾ ਕਿਉਂਕਿ ਉਹਨਾਂ ਦੀ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਇਹ ਹੋਰਨਾ ਦੇਵਤਿਆਂ ਵੱਲ ਮੁੜ ਕੇ ਕਰਨਗੇ।

19“ਇਸ ਲਈ ਹੁਣ ਤੁਸੀਂ ਇਹ ਗੀਤ ਨੂੰ ਲਿਖ ਕੇ ਇਸਰਾਏਲੀਆਂ ਨੂੰ ਸਿਖਾਓ ਅਤੇ ਉਹਨਾਂ ਨੂੰ ਇਹ ਗਾਉਣ ਲਈ ਕਹੋ ਤਾਂ ਜੋ ਇਹ ਮੇਰੇ ਲਈ ਇਸਰਾਏਲੀਆਂ ਦੇ ਵਿਰੁੱਧ ਗਵਾਹ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.