17ਅਤੇ ਉਸ ਦਿਨ ਮੈਂ ਉਹਨਾਂ ਉੱਤੇ ਗੁੱਸੇ ਹੋਵਾਂਗਾ ਅਤੇ ਉਹਨਾਂ ਨੂੰ ਤਿਆਗ ਦਿਆਂਗਾ। ਮੈਂ ਉਹਨਾਂ ਤੋਂ ਆਪਣਾ ਮੂੰਹ ਲੁਕਾ ਲਵਾਂਗਾ, ਅਤੇ ਉਹ ਨਾਸ ਹੋ ਜਾਣਗੇ। ਉਹਨਾਂ ਉੱਤੇ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਵਾਂ ਆਉਣਗੀਆਂ ਅਤੇ ਉਸ ਦਿਨ ਉਹ ਆਖਣਗੇ, ‘ਕੀ ਇਹ ਬਿਪਤਾ ਸਾਡੇ ਉੱਤੇ ਇਸ ਲਈ ਨਹੀਂ ਆਈਆਂ ਕਿਉਂਕਿ ਸਾਡਾ ਪਰਮੇਸ਼ਵਰ ਸਾਡੇ ਨਾਲ ਨਹੀਂ ਹੈ?’
18ਅਤੇ ਮੈਂ ਨਿਸ਼ਚੇ ਹੀ ਉਸ ਦਿਨ ਆਪਣਾ ਮੂੰਹ ਓਹਲੇ ਕਰਾਂਗਾ ਕਿਉਂਕਿ ਉਹਨਾਂ ਦੀ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਇਹ ਹੋਰਨਾ ਦੇਵਤਿਆਂ ਵੱਲ ਮੁੜ ਕੇ ਕਰਨਗੇ।
19“ਇਸ ਲਈ ਹੁਣ ਤੁਸੀਂ ਇਹ ਗੀਤ ਨੂੰ ਲਿਖ ਕੇ ਇਸਰਾਏਲੀਆਂ ਨੂੰ ਸਿਖਾਓ ਅਤੇ ਉਹਨਾਂ ਨੂੰ ਇਹ ਗਾਉਣ ਲਈ ਕਹੋ ਤਾਂ ਜੋ ਇਹ ਮੇਰੇ ਲਈ ਇਸਰਾਏਲੀਆਂ ਦੇ ਵਿਰੁੱਧ ਗਵਾਹ ਹੋਵੇ।
20ਜਦੋਂ ਮੈਂ ਉਹਨਾਂ ਨੂੰ ਦੁੱਧ ਅਤੇ ਸ਼ਹਿਦ ਨਾਲ ਵਗਦੀ ਧਰਤੀ ਵਿੱਚ ਲਿਆਵਾਂਗਾ, ਜਿਸ ਦੇਸ਼ ਦੀ ਮੈਂ ਇਨ੍ਹਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ, ਅਤੇ ਜਦੋਂ ਇਹ ਖਾ ਕੇ ਰੱਜ ਜਾਣਗੇ ਅਤੇ ਵਧਣ-ਫੁੱਲਣਗੇ, ਤਾਂ ਉਹ ਹੋਰਨਾਂ ਦੇਵਤਿਆਂ ਵੱਲ ਮੁੜਨਗੇ ਅਤੇ ਉਹਨਾਂ ਦੀ ਪੂਜਾ ਕਰਨਗੇ, ਮੈਨੂੰ ਤਿਆਗ ਕੇ ਮੇਰੇ ਨਾਲ ਕੀਤਾ ਹੋਇਆਂ ਨੇਮ ਤੋੜ ਦੇਣਗੇ।
21ਅਤੇ ਜਦੋਂ ਇਨ੍ਹਾਂ ਉੱਤੇ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਵਾਂ ਪੈਣਗੀਆਂ, ਤਾਂ ਇਹ ਗੀਤ ਉਹਨਾਂ ਦੇ ਵਿਰੁੱਧ ਗਵਾਹੀ ਦੇਵੇਗਾ ਕਿਉਂਕਿ ਇਨ੍ਹਾਂ ਦੀ ਸੰਤਾਨ ਇਸ ਨੂੰ ਕਦੇ ਨਹੀਂ ਭੁੱਲੇਗੀ। ਮੈਂ ਜਾਣਦਾ ਹਾਂ ਕਿ ਉਹ ਕੀ ਕਰਨ ਵਾਲੇ ਹਨ, ਭਾਵੇਂ ਮੈਂ ਉਹਨਾਂ ਨੂੰ ਉਸ ਦੇਸ਼ ਵਿੱਚ ਅਜੇ ਤੱਕ ਨਹੀਂ ਲਿਆਂਦਾ ਜਿਸ ਨੂੰ ਦੇਣ ਦੀ ਸਹੁੰ ਮੈਂ ਖਾਧੀ ਸੀ, ਮੈਂ ਜਾਣਦਾ ਹਾਂ ਕਿ ਉਹ ਕੀ-ਕੀ ਯੋਜਨਾ ਬਣਾਉਂਦੇ ਹਨ।”