28ਉਹ ਇੱਕ ਨਿਰਬੁੱਧ ਕੌਮ ਹੈ, ਇਨ੍ਹਾਂ ਵਿੱਚ ਕੋਈ ਸਮਝ ਨਹੀਂ ਹੈ।
29ਕਾਸ਼ ਕਿ ਉਹ ਬੁੱਧਵਾਨ ਹੁੰਦੇ ਅਤੇ ਇਸ ਗੱਲ ਨੂੰ ਸਮਝਦੇ ਅਤੇ ਉਹਨਾਂ ਦਾ ਅੰਤ ਕੀ ਹੁੰਦਾ ਹੈ!
30ਜੇ ਉਹਨਾਂ ਦੀ ਚੱਟਾਨ ਹੀ ਉਹਨਾਂ ਨੂੰ ਨਾ ਵੇਚ ਦਿੰਦੀ, ਅਤੇ ਯਾਹਵੇਹ ਉਹਨਾਂ ਨੂੰ ਨਾ ਫੜ੍ਹਾ ਦਿੰਦਾ? ਤਾਂ ਕਿਵੇਂ ਹੋ ਸਕਦਾ ਸੀ ਕਿ ਇੱਕ ਜਣਾ ਹਜ਼ਾਰ ਦੇ ਪਿੱਛੇ ਪੈਂਦਾ, ਅਤੇ ਦੋ ਜਣੇ ਦਸ ਹਜ਼ਾਰ ਨੂੰ ਭਜਾ ਸਕਦੇ,
31ਕਿਉਂਕਿ ਉਹਨਾਂ ਦੀ ਚੱਟਾਨ ਸਾਡੀ ਚੱਟਾਨ ਵਰਗੀ ਨਹੀਂ ਹੈ, ਭਾਵੇਂ ਸਾਡੇ ਵੈਰੀ ਹੀ ਨਿਆਂ ਕਰਨ।
32ਉਹਨਾਂ ਦੀ ਵੇਲ ਸੋਦੋਮ ਦੀ ਵੇਲ ਅਤੇ ਗਾਮੂਰਾਹ ਦੇ ਖੇਤਾਂ ਤੋਂ ਨਿਕਲਦੀ ਹੈ। ਉਹਨਾਂ ਦੇ ਅੰਗੂਰ ਜ਼ਹਿਰ ਨਾਲ ਭਰੇ ਹੋਏ ਹਨ, ਅਤੇ ਉਹਨਾਂ ਦੇ ਗੁੱਛੇ ਕੁੜੱਤਣ ਨਾਲ ਭਰੇ ਹੋਏ ਹਨ।