46ਉਸ ਨੇ ਉਹਨਾਂ ਨੂੰ ਆਖਿਆ, “ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਗਾਓ, ਜਿਨ੍ਹਾਂ ਬਾਰੇ ਅੱਜ ਮੈਂ ਤੁਹਾਨੂੰ ਦੱਸਿਆ ਹੈ, ਤਾਂ ਜੋ ਤੁਸੀਂ ਆਪਣੇ ਬੱਚਿਆਂ ਨੂੰ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਮੰਨਣ ਦਾ ਹੁਕਮ ਦਿਓ।
47ਉਹ ਤੁਹਾਡੇ ਲਈ ਸਿਰਫ ਵਿਅਰਥ ਸ਼ਬਦ ਨਹੀਂ ਹਨ, ਉਹ ਤੁਹਾਡੀ ਜ਼ਿੰਦਗੀ ਹਨ। ਉਹਨਾਂ ਦੁਆਰਾ ਤੁਸੀਂ ਉਸ ਦੇਸ਼ ਵਿੱਚ ਲੰਬੇ ਸਮੇਂ ਤੱਕ ਜੀਓਗੇ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦੇ ਪਾਰ ਜਾ ਰਹੇ ਹੋ।”
48ਉਸੇ ਦਿਨ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
49“ਯਰੀਹੋ ਤੋਂ ਪਾਰ ਮੋਆਬ ਵਿੱਚ ਨਬੋ ਪਰਬਤ ਤੱਕ ਅਬਾਰੀਮ ਪਰਬਤ ਵਿੱਚ ਜਾਓ ਅਤੇ ਕਨਾਨ ਨੂੰ ਵੇਖੋ, ਜਿਹੜੀ ਧਰਤੀ ਮੈਂ ਇਸਰਾਏਲੀਆਂ ਨੂੰ ਉਹਨਾਂ ਦੀ ਆਪਣੀ ਮਲਕੀਅਤ ਵਜੋਂ ਦੇ ਰਿਹਾ ਹਾਂ।
50ਉਸੇ ਪਹਾੜ ਉੱਤੇ ਜਿਸ ਉੱਤੇ ਤੂੰ ਚੜ੍ਹਿਆ ਹੈ, ਤੂੰ ਮਰ ਜਾਵੇਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲੇਗਾ, ਜਿਵੇਂ ਤੇਰਾ ਭਰਾ ਹਾਰੋਨ ਹੋਰ ਪਰਬਤ ਉੱਤੇ ਮਰ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਹੈ।