ਬਿਵਸਥਾ 32

“ਯਰੀਹੋ ਤੋਂ ਪਾਰ ਮੋਆਬ ਵਿੱਚ ਨਬੋ ਪਰਬਤ ਤੱਕ ਅਬਾਰੀਮ ਪਰਬਤ ਵਿੱਚ ਜਾਓ ਅਤੇ ਕਨਾਨ ਨੂੰ ਵੇਖੋ, ਜਿਹੜੀ ਧਰਤੀ ਮੈਂ ਇਸਰਾਏਲੀਆਂ ਨੂੰ ਉਹਨਾਂ ਦੀ ਆਪਣੀ ਮਲਕੀਅਤ ਵਜੋਂ ਦੇ ਰਿਹਾ ਹਾਂ।

Deuteronomy 32:49 (UKJV) Get you up into this mountain Abarim, unto mount Nebo, which is in the land of Moab, that is opposite to Jericho; and behold the land of Canaan, which I give unto the children of Israel for a possession:

47ਉਹ ਤੁਹਾਡੇ ਲਈ ਸਿਰਫ ਵਿਅਰਥ ਸ਼ਬਦ ਨਹੀਂ ਹਨ, ਉਹ ਤੁਹਾਡੀ ਜ਼ਿੰਦਗੀ ਹਨ। ਉਹਨਾਂ ਦੁਆਰਾ ਤੁਸੀਂ ਉਸ ਦੇਸ਼ ਵਿੱਚ ਲੰਬੇ ਸਮੇਂ ਤੱਕ ਜੀਓਗੇ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦੇ ਪਾਰ ਜਾ ਰਹੇ ਹੋ।”

48ਉਸੇ ਦਿਨ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

49“ਯਰੀਹੋ ਤੋਂ ਪਾਰ ਮੋਆਬ ਵਿੱਚ ਨਬੋ ਪਰਬਤ ਤੱਕ ਅਬਾਰੀਮ ਪਰਬਤ ਵਿੱਚ ਜਾਓ ਅਤੇ ਕਨਾਨ ਨੂੰ ਵੇਖੋ, ਜਿਹੜੀ ਧਰਤੀ ਮੈਂ ਇਸਰਾਏਲੀਆਂ ਨੂੰ ਉਹਨਾਂ ਦੀ ਆਪਣੀ ਮਲਕੀਅਤ ਵਜੋਂ ਦੇ ਰਿਹਾ ਹਾਂ।

50ਉਸੇ ਪਹਾੜ ਉੱਤੇ ਜਿਸ ਉੱਤੇ ਤੂੰ ਚੜ੍ਹਿਆ ਹੈ, ਤੂੰ ਮਰ ਜਾਵੇਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲੇਗਾ, ਜਿਵੇਂ ਤੇਰਾ ਭਰਾ ਹਾਰੋਨ ਹੋਰ ਪਰਬਤ ਉੱਤੇ ਮਰ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਹੈ।

51ਇਸ ਦਾ ਕਾਰਨ ਇਹ ਹੈ ਕਿ ਜ਼ੀਨ ਦੇ ਮਾਰੂਥਲ ਵਿੱਚ, ਕਾਦੇਸ਼ ਕੋਲ ਮਰੀਬਾਹ ਨਾਮ ਦੇ ਸੋਤੇ ਉੱਤੇ ਤੁਸੀਂ ਮੇਰੀ ਉਲੰਘਣਾ ਕੀਤੀ ਅਰਥਾਤ ਤੁਸੀਂ ਇਸਰਾਏਲੀਆਂ ਦੇ ਵਿੱਚ ਮੈਨੂੰ ਪਵਿੱਤਰ ਨਾ ਠਹਿਰਾਇਆ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.