ਬਿਵਸਥਾ 4

ਪਰ ਤੁਹਾਡੇ ਲਈ, ਯਾਹਵੇਹ ਨੇ ਤੁਹਾਨੂੰ ਲੈ ਲਿਆ ਅਤੇ ਤੁਹਾਨੂੰ ਲੋਹੇ ਦੀ ਪਿਘਲਦੀ ਭੱਠੀ ਮਿਸਰ ਵਿੱਚੋਂ ਬਾਹਰ ਕੱਢਿਆ ਹੈ, ਤਾਂ ਜੋ ਤੁਸੀਂ ਉਸ ਦੀ ਵਿਰਾਸਤ ਦੇ ਲੋਕ ਹੋਵੋ ਜਿਵੇਂ ਤੁਸੀਂ ਹੁਣ ਹੋ।

Deuteronomy 4:20 (UKJV) But the LORD has taken you, and brought you forth out of the iron furnace, even out of Egypt, to be unto him a people of inheritance, as all of you are this day.

18ਜਾਂ ਧਰਤੀ ਤੇ ਘਿਸਰਨ ਵਾਲੇ ਕਿਸੇ ਜੀਵ ਦੀ ਸ਼ਕਲ ਜਾਂ ਹੇਠਾਂ ਪਾਣੀ ਵਿੱਚ ਕਿਸੇ ਮੱਛੀ ਦੀ ਸ਼ਕਲ

19ਜਾਂ ਫਿਰ ਜਦੋਂ ਤੁਸੀਂ ਅਕਾਸ਼ ਵੱਲ ਵੇਖੋ ਅਤੇ ਸੂਰਜ, ਚੰਦ ਅਤੇ ਤਾਰਿਆਂ ਨੂੰ ਅਕਾਸ਼ ਦੀ ਸਾਰੀ ਸੈਨਾਂ ਨੂੰ ਵੇਖੋ, ਤਾਂ ਭਟਕ ਕੇ ਉਹਨਾਂ ਦੇ ਅੱਗੇ ਮੱਥਾ ਨਾ ਟੇਕੋ ਅਤੇ ਉਹਨਾਂ ਦੀ ਸੇਵਾ ਕਰਨ ਲੱਗੋ, ਜਿਨ੍ਹਾਂ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਅਕਾਸ਼ ਦੇ ਹੇਠਲੇ ਸਾਰੇ ਲੋਕਾਂ ਲਈ ਰੱਖਿਆ ਹੈ।

20ਪਰ ਤੁਹਾਡੇ ਲਈ, ਯਾਹਵੇਹ ਨੇ ਤੁਹਾਨੂੰ ਲੈ ਲਿਆ ਅਤੇ ਤੁਹਾਨੂੰ ਲੋਹੇ ਦੀ ਪਿਘਲਦੀ ਭੱਠੀ ਮਿਸਰ ਵਿੱਚੋਂ ਬਾਹਰ ਕੱਢਿਆ ਹੈ, ਤਾਂ ਜੋ ਤੁਸੀਂ ਉਸ ਦੀ ਵਿਰਾਸਤ ਦੇ ਲੋਕ ਹੋਵੋ ਜਿਵੇਂ ਤੁਸੀਂ ਹੁਣ ਹੋ।

21ਯਾਹਵੇਹ ਤੁਹਾਡੇ ਕਾਰਨ ਮੇਰੇ ਨਾਲ ਨਾਰਾਜ਼ ਸੀ ਅਤੇ ਉਸ ਨੇ ਸਹੁੰ ਖਾਧੀ ਸੀ ਕਿ ਤੂੰ ਯਰਦਨ ਪਾਰ ਨਹੀਂ ਜਾਵੇਗਾ ਅਤੇ ਉਸ ਚੰਗੀ ਧਰਤੀ ਵਿੱਚ ਪ੍ਰਵੇਸ਼ ਨਹੀਂ ਕਰੇਗਾ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਲਈ ਦੇ ਰਿਹਾ ਹੈ।

22ਮੈਂ ਇਸ ਧਰਤੀ ਉੱਤੇ ਮਰਾਂਗਾ, ਮੈਂ ਯਰਦਨ ਪਾਰ ਨਹੀਂ ਕਰਾਂਗਾ ਪਰ ਤੁਸੀਂ ਪਾਰ ਜਾ ਕੇ ਉਸ ਚੰਗੀ ਧਰਤੀ ਉੱਤੇ ਕਬਜ਼ਾ ਕਰਨ ਜਾ ਰਹੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.