20ਪਰ ਤੁਹਾਡੇ ਲਈ, ਯਾਹਵੇਹ ਨੇ ਤੁਹਾਨੂੰ ਲੈ ਲਿਆ ਅਤੇ ਤੁਹਾਨੂੰ ਲੋਹੇ ਦੀ ਪਿਘਲਦੀ ਭੱਠੀ ਮਿਸਰ ਵਿੱਚੋਂ ਬਾਹਰ ਕੱਢਿਆ ਹੈ, ਤਾਂ ਜੋ ਤੁਸੀਂ ਉਸ ਦੀ ਵਿਰਾਸਤ ਦੇ ਲੋਕ ਹੋਵੋ ਜਿਵੇਂ ਤੁਸੀਂ ਹੁਣ ਹੋ।
21ਯਾਹਵੇਹ ਤੁਹਾਡੇ ਕਾਰਨ ਮੇਰੇ ਨਾਲ ਨਾਰਾਜ਼ ਸੀ ਅਤੇ ਉਸ ਨੇ ਸਹੁੰ ਖਾਧੀ ਸੀ ਕਿ ਤੂੰ ਯਰਦਨ ਪਾਰ ਨਹੀਂ ਜਾਵੇਗਾ ਅਤੇ ਉਸ ਚੰਗੀ ਧਰਤੀ ਵਿੱਚ ਪ੍ਰਵੇਸ਼ ਨਹੀਂ ਕਰੇਗਾ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਲਈ ਦੇ ਰਿਹਾ ਹੈ।
22ਮੈਂ ਇਸ ਧਰਤੀ ਉੱਤੇ ਮਰਾਂਗਾ, ਮੈਂ ਯਰਦਨ ਪਾਰ ਨਹੀਂ ਕਰਾਂਗਾ ਪਰ ਤੁਸੀਂ ਪਾਰ ਜਾ ਕੇ ਉਸ ਚੰਗੀ ਧਰਤੀ ਉੱਤੇ ਕਬਜ਼ਾ ਕਰਨ ਜਾ ਰਹੇ ਹੋ।
23ਸਾਵਧਾਨ ਰਹੋ! ਤੁਹਾਡੇ ਯਾਹਵੇਹ ਦੇ ਨੇਮ ਨੂੰ ਨਾ ਭੁੱਲੋ ਜੋ ਉਸਨੇ ਤੁਹਾਡੇ ਨਾਲ ਕੀਤਾ ਸੀ, ਆਪਣੇ ਲਈ ਕਿਸੇ ਵੀ ਚੀਜ਼ ਦੇ ਰੂਪ ਵਿੱਚ ਇੱਕ ਮੂਰਤੀ ਨਾ ਬਣਾਓ ਜਿਸ ਨੂੰ ਤੁਹਾਡੇ ਪਰਮੇਸ਼ਵਰ ਨੇ ਮਨ੍ਹਾ ਕੀਤਾ ਹੈ।
24ਕਿਉਂਕਿ ਤੁਹਾਡਾ ਪਰਮੇਸ਼ਵਰ ਭਸਮ ਕਰਨ ਵਾਲੀ ਅੱਗ ਅਤੇ ਈਰਖਾਲੂ ਪਰਮੇਸ਼ਵਰ ਹੈ।