22ਮੈਂ ਇਸ ਧਰਤੀ ਉੱਤੇ ਮਰਾਂਗਾ, ਮੈਂ ਯਰਦਨ ਪਾਰ ਨਹੀਂ ਕਰਾਂਗਾ ਪਰ ਤੁਸੀਂ ਪਾਰ ਜਾ ਕੇ ਉਸ ਚੰਗੀ ਧਰਤੀ ਉੱਤੇ ਕਬਜ਼ਾ ਕਰਨ ਜਾ ਰਹੇ ਹੋ।
23ਸਾਵਧਾਨ ਰਹੋ! ਤੁਹਾਡੇ ਯਾਹਵੇਹ ਦੇ ਨੇਮ ਨੂੰ ਨਾ ਭੁੱਲੋ ਜੋ ਉਸਨੇ ਤੁਹਾਡੇ ਨਾਲ ਕੀਤਾ ਸੀ, ਆਪਣੇ ਲਈ ਕਿਸੇ ਵੀ ਚੀਜ਼ ਦੇ ਰੂਪ ਵਿੱਚ ਇੱਕ ਮੂਰਤੀ ਨਾ ਬਣਾਓ ਜਿਸ ਨੂੰ ਤੁਹਾਡੇ ਪਰਮੇਸ਼ਵਰ ਨੇ ਮਨ੍ਹਾ ਕੀਤਾ ਹੈ।
24ਕਿਉਂਕਿ ਤੁਹਾਡਾ ਪਰਮੇਸ਼ਵਰ ਭਸਮ ਕਰਨ ਵਾਲੀ ਅੱਗ ਅਤੇ ਈਰਖਾਲੂ ਪਰਮੇਸ਼ਵਰ ਹੈ।
25ਜਦੋਂ ਤੁਹਾਡੇ ਬੱਚੇ ਅਤੇ ਪੋਤੇ-ਪੋਤੀਆਂ ਪੈਦਾ ਕਰਨ ਤੋਂ ਬਾਅਦ ਅਤੇ ਬਹੁਤ ਲੰਬਾ ਸਮਾਂ ਉਸ ਦੇਸ਼ ਵਿੱਚ ਹੋ ਜਾਵੇ ਅਤੇ ਤੁਸੀਂ ਫਿਰ ਭ੍ਰਿਸ਼ਟ ਹੋ ਜਾਓ ਅਤੇ ਕਿਸੇ ਕਿਸਮ ਦੀ ਮੂਰਤੀ ਆਪਣੇ ਲਈ ਬਣਾਓ ਅਤੇ ਤੁਹਾਡੇ ਯਾਹਵੇਹ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਕੰਮ ਕਰੋ ਕਿ ਉਹ ਕ੍ਰੋਧਵਾਨ ਹੋਵੇ,
26ਮੈਂ ਅੱਜ ਦੇ ਦਿਨ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਵਿਰੁੱਧ ਗਵਾਹੀ ਦਿੰਦਾ ਹਾਂ ਕਿ ਤੁਸੀਂ ਉਸ ਧਰਤੀ ਤੋਂ ਜਲਦੀ ਨਾਸ ਹੋ ਜਾਵੋਂਗੇ ਜਿਸ ਉੱਤੇ ਕਬਜ਼ਾ ਕਰਨ ਲਈ ਤੁਸੀਂ ਯਰਦਨ ਦੇ ਪਾਰ ਜਾ ਰਹੇ ਹੋ, ਤੁਸੀਂ ਉੱਥੇ ਜ਼ਿਆਦਾ ਦੇਰ ਨਹੀਂ ਰਹੋਗੇ ਪਰ ਜ਼ਰੂਰ ਤਬਾਹ ਹੋ ਜਾਵੋਂਗੇ।