ਬਿਵਸਥਾ 4

ਸਾਵਧਾਨ ਰਹੋ! ਤੁਹਾਡੇ ਯਾਹਵੇਹ ਦੇ ਨੇਮ ਨੂੰ ਨਾ ਭੁੱਲੋ ਜੋ ਉਸਨੇ ਤੁਹਾਡੇ ਨਾਲ ਕੀਤਾ ਸੀ, ਆਪਣੇ ਲਈ ਕਿਸੇ ਵੀ ਚੀਜ਼ ਦੇ ਰੂਪ ਵਿੱਚ ਇੱਕ ਮੂਰਤੀ ਨਾ ਬਣਾਓ ਜਿਸ ਨੂੰ ਤੁਹਾਡੇ ਪਰਮੇਸ਼ਵਰ ਨੇ ਮਨ੍ਹਾ ਕੀਤਾ ਹੈ।

Deuteronomy 4:23 (UKJV) Take heed unto yourselves, lest all of you forget the covenant of the LORD your God, which he made with you, and make you a graven image, or the likeness of any thing, which the LORD your God has forbidden you.

21ਯਾਹਵੇਹ ਤੁਹਾਡੇ ਕਾਰਨ ਮੇਰੇ ਨਾਲ ਨਾਰਾਜ਼ ਸੀ ਅਤੇ ਉਸ ਨੇ ਸਹੁੰ ਖਾਧੀ ਸੀ ਕਿ ਤੂੰ ਯਰਦਨ ਪਾਰ ਨਹੀਂ ਜਾਵੇਗਾ ਅਤੇ ਉਸ ਚੰਗੀ ਧਰਤੀ ਵਿੱਚ ਪ੍ਰਵੇਸ਼ ਨਹੀਂ ਕਰੇਗਾ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਲਈ ਦੇ ਰਿਹਾ ਹੈ।

22ਮੈਂ ਇਸ ਧਰਤੀ ਉੱਤੇ ਮਰਾਂਗਾ, ਮੈਂ ਯਰਦਨ ਪਾਰ ਨਹੀਂ ਕਰਾਂਗਾ ਪਰ ਤੁਸੀਂ ਪਾਰ ਜਾ ਕੇ ਉਸ ਚੰਗੀ ਧਰਤੀ ਉੱਤੇ ਕਬਜ਼ਾ ਕਰਨ ਜਾ ਰਹੇ ਹੋ।

23ਸਾਵਧਾਨ ਰਹੋ! ਤੁਹਾਡੇ ਯਾਹਵੇਹ ਦੇ ਨੇਮ ਨੂੰ ਨਾ ਭੁੱਲੋ ਜੋ ਉਸਨੇ ਤੁਹਾਡੇ ਨਾਲ ਕੀਤਾ ਸੀ, ਆਪਣੇ ਲਈ ਕਿਸੇ ਵੀ ਚੀਜ਼ ਦੇ ਰੂਪ ਵਿੱਚ ਇੱਕ ਮੂਰਤੀ ਨਾ ਬਣਾਓ ਜਿਸ ਨੂੰ ਤੁਹਾਡੇ ਪਰਮੇਸ਼ਵਰ ਨੇ ਮਨ੍ਹਾ ਕੀਤਾ ਹੈ।

24ਕਿਉਂਕਿ ਤੁਹਾਡਾ ਪਰਮੇਸ਼ਵਰ ਭਸਮ ਕਰਨ ਵਾਲੀ ਅੱਗ ਅਤੇ ਈਰਖਾਲੂ ਪਰਮੇਸ਼ਵਰ ਹੈ।

25ਜਦੋਂ ਤੁਹਾਡੇ ਬੱਚੇ ਅਤੇ ਪੋਤੇ-ਪੋਤੀਆਂ ਪੈਦਾ ਕਰਨ ਤੋਂ ਬਾਅਦ ਅਤੇ ਬਹੁਤ ਲੰਬਾ ਸਮਾਂ ਉਸ ਦੇਸ਼ ਵਿੱਚ ਹੋ ਜਾਵੇ ਅਤੇ ਤੁਸੀਂ ਫਿਰ ਭ੍ਰਿਸ਼ਟ ਹੋ ਜਾਓ ਅਤੇ ਕਿਸੇ ਕਿਸਮ ਦੀ ਮੂਰਤੀ ਆਪਣੇ ਲਈ ਬਣਾਓ ਅਤੇ ਤੁਹਾਡੇ ਯਾਹਵੇਹ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਕੰਮ ਕਰੋ ਕਿ ਉਹ ਕ੍ਰੋਧਵਾਨ ਹੋਵੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.