28ਉੱਥੇ ਤੁਸੀਂ ਲੱਕੜ ਅਤੇ ਪੱਥਰ ਦੇ ਮਨੁੱਖਾਂ ਦੇ ਬਣੇ ਦੇਵਤਿਆਂ ਦੀ ਪੂਜਾ ਕਰੋਗੇ, ਜਿਹੜੇ ਨਾ ਵੇਖ ਸਕਦੇ ਹਨ, ਨਾ ਸੁਣ ਸਕਦੇ ਹਨ, ਨਾ ਖਾ ਸਕਦੇ ਹਨ ਅਤੇ ਨਾ ਸੁੰਘ ਸਕਦੇ ਹਨ।
29ਪਰ ਜੇ ਤੁਸੀਂ ਉੱਥੋਂ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਲੱਭੋਗੇ, ਤਾਂ ਤੁਸੀਂ ਉਸ ਨੂੰ ਪਾਓਗੇ ਜਦ ਤੁਸੀਂ ਉਸ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਉਸ ਦੀ ਖੋਜ ਕਰੋਗੇ।
30ਜਦੋਂ ਤੁਸੀਂ ਬਿਪਤਾ ਵਿੱਚ ਹੋਵੋਗੇ ਅਤੇ ਇਹ ਸਭ ਕੁਝ ਤੁਹਾਡੇ ਨਾਲ ਵਾਪਰਿਆ ਹੈ, ਤਾਂ ਬਾਅਦ ਦੇ ਦਿਨਾਂ ਵਿੱਚ ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਵੱਲ ਮੁੜੋਗੇ ਅਤੇ ਉਸ ਦਾ ਕਹਿਣਾ ਮੰਨੋਗੇ।
31ਕਿਉਂਕਿ ਤੁਹਾਡਾ ਪਰਮੇਸ਼ਵਰ ਦਿਆਲੂ ਪਰਮੇਸ਼ਵਰ ਹੈ; ਉਹ ਤੁਹਾਨੂੰ ਨਹੀਂ ਛੱਡੇਗਾ, ਨਾ ਹੀ ਤਬਾਹ ਕਰੇਗਾ ਅਤੇ ਨਾ ਹੀ ਤੁਹਾਡੇ ਪੁਰਖਿਆਂ ਨਾਲ ਕੀਤੇ ਇਕਰਾਰਨਾਮੇ ਨੂੰ ਭੁੱਲੇਗਾ, ਜਿਸ ਦੀ ਉਸ ਨੇ ਸਹੁੰ ਖਾ ਕੇ ਪੁਸ਼ਟੀ ਕੀਤੀ ਸੀ।
32ਹੁਣ ਆਪਣੇ ਸਮੇਂ ਤੋਂ ਬਹੁਤ ਪਹਿਲਾਂ ਦੇ ਦਿਨਾਂ ਬਾਰੇ ਪੁੱਛੋ ਕਿ ਜਿਸ ਦਿਨ ਤੋਂ ਪਰਮੇਸ਼ਵਰ ਨੇ ਧਰਤੀ ਉੱਤੇ ਮਨੁੱਖਾਂ ਨੂੰ ਬਣਾਇਆ ਸੀ, ਸਵਰਗ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪੁੱਛੋ ਅਤੇ ਕੀ ਅਜਿਹਾ ਕੁਝ ਵੀ ਇੰਨਾ ਮਹਾਨ ਹੋਇਆ ਹੈ ਜਿੰਨਾ ਇਹ ਕਦੇ ਵਾਪਰਿਆ ਹੈ, ਜਾਂ ਕੀ ਇਸ ਬਾਰੇ ਕਦੇ ਸੁਣਿਆ ਗਿਆ ਹੈ?