ਬਿਵਸਥਾ 4

ਕਿਉਂਕਿ ਤੁਹਾਡਾ ਪਰਮੇਸ਼ਵਰ ਦਿਆਲੂ ਪਰਮੇਸ਼ਵਰ ਹੈ; ਉਹ ਤੁਹਾਨੂੰ ਨਹੀਂ ਛੱਡੇਗਾ, ਨਾ ਹੀ ਤਬਾਹ ਕਰੇਗਾ ਅਤੇ ਨਾ ਹੀ ਤੁਹਾਡੇ ਪੁਰਖਿਆਂ ਨਾਲ ਕੀਤੇ ਇਕਰਾਰਨਾਮੇ ਨੂੰ ਭੁੱਲੇਗਾ, ਜਿਸ ਦੀ ਉਸ ਨੇ ਸਹੁੰ ਖਾ ਕੇ ਪੁਸ਼ਟੀ ਕੀਤੀ ਸੀ।

Deuteronomy 4:31 (UKJV) (For the LORD your God is a merciful God;) he will not forsake you, neither destroy you, nor forget the covenant of your fathers which he swore unto them.

29ਪਰ ਜੇ ਤੁਸੀਂ ਉੱਥੋਂ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਲੱਭੋਗੇ, ਤਾਂ ਤੁਸੀਂ ਉਸ ਨੂੰ ਪਾਓਗੇ ਜਦ ਤੁਸੀਂ ਉਸ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਉਸ ਦੀ ਖੋਜ ਕਰੋਗੇ।

30ਜਦੋਂ ਤੁਸੀਂ ਬਿਪਤਾ ਵਿੱਚ ਹੋਵੋਗੇ ਅਤੇ ਇਹ ਸਭ ਕੁਝ ਤੁਹਾਡੇ ਨਾਲ ਵਾਪਰਿਆ ਹੈ, ਤਾਂ ਬਾਅਦ ਦੇ ਦਿਨਾਂ ਵਿੱਚ ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਵੱਲ ਮੁੜੋਗੇ ਅਤੇ ਉਸ ਦਾ ਕਹਿਣਾ ਮੰਨੋਗੇ।

31ਕਿਉਂਕਿ ਤੁਹਾਡਾ ਪਰਮੇਸ਼ਵਰ ਦਿਆਲੂ ਪਰਮੇਸ਼ਵਰ ਹੈ; ਉਹ ਤੁਹਾਨੂੰ ਨਹੀਂ ਛੱਡੇਗਾ, ਨਾ ਹੀ ਤਬਾਹ ਕਰੇਗਾ ਅਤੇ ਨਾ ਹੀ ਤੁਹਾਡੇ ਪੁਰਖਿਆਂ ਨਾਲ ਕੀਤੇ ਇਕਰਾਰਨਾਮੇ ਨੂੰ ਭੁੱਲੇਗਾ, ਜਿਸ ਦੀ ਉਸ ਨੇ ਸਹੁੰ ਖਾ ਕੇ ਪੁਸ਼ਟੀ ਕੀਤੀ ਸੀ।

32ਹੁਣ ਆਪਣੇ ਸਮੇਂ ਤੋਂ ਬਹੁਤ ਪਹਿਲਾਂ ਦੇ ਦਿਨਾਂ ਬਾਰੇ ਪੁੱਛੋ ਕਿ ਜਿਸ ਦਿਨ ਤੋਂ ਪਰਮੇਸ਼ਵਰ ਨੇ ਧਰਤੀ ਉੱਤੇ ਮਨੁੱਖਾਂ ਨੂੰ ਬਣਾਇਆ ਸੀ, ਸਵਰਗ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪੁੱਛੋ ਅਤੇ ਕੀ ਅਜਿਹਾ ਕੁਝ ਵੀ ਇੰਨਾ ਮਹਾਨ ਹੋਇਆ ਹੈ ਜਿੰਨਾ ਇਹ ਕਦੇ ਵਾਪਰਿਆ ਹੈ, ਜਾਂ ਕੀ ਇਸ ਬਾਰੇ ਕਦੇ ਸੁਣਿਆ ਗਿਆ ਹੈ?

33ਕੀ ਕਦੀ ਕਿਸੇ ਪਰਜਾ ਨੇ ਪਰਮੇਸ਼ਵਰ ਦੀ ਆਵਾਜ਼ ਅੱਗ ਦੇ ਵਿੱਚੋਂ ਦੀ ਬੋਲਦੀ ਸੁਣੀ ਅਤੇ ਜੀਉਂਦੀ ਹੋਈ ਸੁਣੀ ਅਤੇ ਜੀਉਂਦੀ ਰਹੀ, ਜਿਵੇਂ ਤੁਸੀਂ ਸੁਣੀ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.