ਬਿਵਸਥਾ 5

ਪਰ ਹੁਣ ਅਸੀਂ ਕਿਉਂ ਮਰੀਏ? ਇਹ ਮਹਾਨ ਅੱਗ ਸਾਨੂੰ ਭਸਮ ਕਰ ਦੇਵੇਗੀ, ਅਤੇ ਅਸੀਂ ਮਰ ਜਾਵਾਂਗੇ ਜੇਕਰ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹਾਂ।

Deuteronomy 5:25 (UKJV) Now therefore why should we die? for this great fire will consume us: if we hear the voice of the LORD our God any more, then we shall die.

23ਜਦੋਂ ਤੁਸੀਂ ਹਨੇਰੇ ਵਿੱਚੋਂ ਆਵਾਜ਼ ਸੁਣੀ, ਜਦੋਂ ਪਹਾੜ ਅੱਗ ਨਾਲ ਬਲ ਰਿਹਾ ਸੀ, ਤਾਂ ਤੁਹਾਡੇ ਸਾਰੇ ਗੋਤਾਂ ਦੇ ਆਗੂ ਅਤੇ ਤੁਹਾਡੇ ਬਜ਼ੁਰਗ ਮੇਰੇ ਕੋਲ ਆਏ।

24ਅਤੇ ਤੁਸੀਂ ਕਿਹਾ ਸੀ, “ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਆਪਣੀ ਮਹਿਮਾ ਅਤੇ ਆਪਣੀ ਵਡਿਆਈ ਵਿਖਾਈ ਹੈ, ਅਤੇ ਅਸੀਂ ਅੱਗ ਵਿੱਚੋਂ ਉਸਦੀ ਆਵਾਜ਼ ਸੁਣੀ ਹੈ। ਅੱਜ ਅਸੀਂ ਦੇਖਿਆ ਹੈ ਕਿ ਜੇਕਰ ਕੋਈ ਵਿਅਕਤੀ ਪਰਮੇਸ਼ਵਰ ਨਾਲ ਗੱਲ ਕਰਦਾ ਹੈ ਤਾਂ ਵੀ ਉਹ ਜਿਉਂਦਾ ਰਹਿੰਦਾ ਹੈ।

25ਪਰ ਹੁਣ ਅਸੀਂ ਕਿਉਂ ਮਰੀਏ? ਇਹ ਮਹਾਨ ਅੱਗ ਸਾਨੂੰ ਭਸਮ ਕਰ ਦੇਵੇਗੀ, ਅਤੇ ਅਸੀਂ ਮਰ ਜਾਵਾਂਗੇ ਜੇਕਰ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹਾਂ।

26ਕਿਉਂ ਜੋ ਸਾਰੇ ਪ੍ਰਾਣੀਆਂ ਵਿੱਚੋਂ ਕਿਹੜਾ ਹੈ, ਜਿਸ ਨੇ ਜੀਉਂਦੇ ਪਰਮੇਸ਼ਵਰ ਦੀ ਆਵਾਜ਼ ਅੱਗ ਦੇ ਵਿੱਚੋਂ ਦੀ ਬੋਲਦੇ ਹੋਏ ਸੁਣੀ ਹੋਵੇ, ਜਿਵੇਂ ਅਸੀਂ ਸੁਣੀ ਹੈ ਅਤੇ ਜੀਉਂਦਾ ਰਿਹਾ ਹੋਵੇ?

27ਨੇੜੇ ਜਾ ਕੇ ਉਹ ਸਾਰੀਆਂ ਗੱਲਾਂ ਸੁਣ ਜਿਹੜੀਆਂ ਯਾਹਵੇਹ ਸਾਡਾ ਪਰਮੇਸ਼ਵਰ ਆਖਦਾ ਹੈ ਅਤੇ ਫਿਰ ਸਾਨੂੰ ਦੱਸ ਤਾਂ ਜੋ ਵੀ ਯਾਹਵੇਹ ਸਾਡਾ ਪਰਮੇਸ਼ਵਰ ਤੁਹਾਨੂੰ ਦੱਸਦਾ ਹੈ ਅਤੇ ਅਸੀਂ ਸੁਣਾਂਗੇ ਅਤੇ ਮੰਨਾਂਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.