28ਜਦੋਂ ਤੁਸੀਂ ਮੇਰੇ ਨਾਲ ਗੱਲ ਕੀਤੀ ਤਾਂ ਯਾਹਵੇਹ ਨੇ ਤੁਹਾਨੂੰ ਸੁਣਿਆ, ਅਤੇ ਯਾਹਵੇਹ ਨੇ ਮੈਨੂੰ ਕਿਹਾ, “ਮੈਂ ਸੁਣਿਆ ਹੈ ਕਿ ਇਨ੍ਹਾਂ ਲੋਕਾਂ ਨੇ ਤੁਹਾਨੂੰ ਕੀ ਕਿਹਾ ਸੀ। ਉਹਨਾਂ ਨੇ ਜੋ ਕਿਹਾ ਉਹ ਸਭ ਚੰਗਾ ਸੀ।
29ਭਈ ਉਹਨਾਂ ਦੇ ਮਨ ਮੇਰੇ ਤੋਂ ਡਰਨ ਅਤੇ ਮੇਰੇ ਸਾਰੇ ਹੁਕਮਾਂ ਨੂੰ ਸਦਾ ਮੰਨਣ, ਤਾਂ ਜੋ ਉਹਨਾਂ ਦਾ ਅਤੇ ਉਹਨਾਂ ਦੇ ਬੱਚਿਆਂ ਦਾ ਸਦਾ ਲਈ ਭਲਾ ਹੋਵੇ!
30“ਜਾਓ, ਉਹਨਾਂ ਨੂੰ ਆਪਣੇ ਤੰਬੂਆਂ ਵਿੱਚ ਵਾਪਸ ਜਾਣ ਲਈ ਆਖੋ।
31ਪਰ ਤੁਸੀਂ ਇੱਥੇ ਮੇਰੇ ਨਾਲ ਰਹੋ ਤਾਂ ਜੋ ਮੈਂ ਤੁਹਾਨੂੰ ਉਹ ਸਾਰੇ ਹੁਕਮ, ਬਿਧੀਆਂ ਅਤੇ ਕਾਨੂੰਨ ਦੇ ਸਕਾਂ ਜੋ ਤੁਸੀਂ ਉਹਨਾਂ ਨੂੰ ਸਿਖਾਉਣੇ ਹਨ ਤਾਂ ਜੋ ਉਹ ਉਹਨਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰਨ ਜੋ ਮੈਂ ਉਹਨਾਂ ਨੂੰ ਅਧਿਕਾਰ ਕਰਨ ਲਈ ਦਿੰਦਾ ਹਾਂ।”
32ਇਸ ਲਈ ਧਿਆਨ ਰੱਖੋ ਕਿ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਕੀ ਕਰਨ ਦਾ ਹੁਕਮ ਦਿੱਤਾ ਹੈ। ਤੁਸੀਂ ਨਾ ਤਾਂ ਸੱਜੇ ਨਾ ਖੱਬੇ ਪਾਸੇ ਵੱਲ ਮੁੜੋ।