19ਤੁਹਾਡੇ ਅੱਗਿਓਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਬਾਹਰ ਕੱਢ ਦੇਵੇਗਾ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।
20ਜਦ ਭਵਿੱਖ ਵਿੱਚ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ “ਕਿ ਉਹਨਾਂ ਸਾਖੀਆਂ, ਬਿਧੀਆਂ ਅਤੇ ਕਾਨੂੰਨਾਂ ਦਾ ਕੀ ਉਦੇਸ਼ ਹੈ ਜਿਨ੍ਹਾਂ ਦਾ ਹੁਕਮ ਸਾਡੇ ਪਰਮੇਸ਼ਵਰ ਯਾਹਵੇਹ ਨੇ ਤੁਹਾਨੂੰ ਦਿੱਤਾ ਹੈ?”
21ਫਿਰ ਤੁਸੀਂ ਆਪਣੇ ਪੁੱਤਰਾਂ ਨੂੰ ਦੱਸੋ: “ਅਸੀਂ ਮਿਸਰ ਵਿੱਚ ਫ਼ਿਰਾਊਨ ਦੇ ਗ਼ੁਲਾਮ ਸੀ, ਪਰ ਯਾਹਵੇਹ ਨੇ ਸਾਨੂੰ ਆਪਣੇ ਬਲ ਨਾਲ ਮਿਸਰ ਵਿੱਚੋਂ ਬਾਹਰ ਲਿਆਂਦਾ।
22ਸਾਡੀਆਂ ਅੱਖਾਂ ਦੇ ਸਾਹਮਣੇ ਯਾਹਵੇਹ ਨੇ ਮਿਸਰ ਅਤੇ ਫ਼ਿਰਾਊਨ ਅਤੇ ਉਸਦੇ ਸਾਰੇ ਘਰਾਣੇ ਉੱਤੇ ਮਹਾਨ ਅਤੇ ਭਿਆਨਕ ਅਤੇ ਅਚੰਭੇ ਨਿਸ਼ਾਨ ਵਿਖਾਏ।
23ਪਰ ਉਹ ਸਾਨੂੰ ਉੱਥੋਂ ਬਾਹਰ ਲਿਆਇਆ ਤਾਂ ਜੋ ਉਹ ਸਾਨੂੰ ਉਸ ਦੇਸ਼ ਦੇ ਅੰਦਰ ਲਿਆਵੇ ਅਤੇ ਉਹ ਧਰਤੀ ਸਾਨੂੰ ਦੇਵੇ ਜਿਸ ਦੀ ਉਸ ਨੇ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।