ਬਿਵਸਥਾ 6

ਪਰ ਉਹ ਸਾਨੂੰ ਉੱਥੋਂ ਬਾਹਰ ਲਿਆਇਆ ਤਾਂ ਜੋ ਉਹ ਸਾਨੂੰ ਉਸ ਦੇਸ਼ ਦੇ ਅੰਦਰ ਲਿਆਵੇ ਅਤੇ ਉਹ ਧਰਤੀ ਸਾਨੂੰ ਦੇਵੇ ਜਿਸ ਦੀ ਉਸ ਨੇ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।

Deuteronomy 6:23 (UKJV) And he brought us out from thence, that he might bring us in, to give us the land which he swore unto our fathers.

21ਫਿਰ ਤੁਸੀਂ ਆਪਣੇ ਪੁੱਤਰਾਂ ਨੂੰ ਦੱਸੋ: “ਅਸੀਂ ਮਿਸਰ ਵਿੱਚ ਫ਼ਿਰਾਊਨ ਦੇ ਗ਼ੁਲਾਮ ਸੀ, ਪਰ ਯਾਹਵੇਹ ਨੇ ਸਾਨੂੰ ਆਪਣੇ ਬਲ ਨਾਲ ਮਿਸਰ ਵਿੱਚੋਂ ਬਾਹਰ ਲਿਆਂਦਾ।

22ਸਾਡੀਆਂ ਅੱਖਾਂ ਦੇ ਸਾਹਮਣੇ ਯਾਹਵੇਹ ਨੇ ਮਿਸਰ ਅਤੇ ਫ਼ਿਰਾਊਨ ਅਤੇ ਉਸਦੇ ਸਾਰੇ ਘਰਾਣੇ ਉੱਤੇ ਮਹਾਨ ਅਤੇ ਭਿਆਨਕ ਅਤੇ ਅਚੰਭੇ ਨਿਸ਼ਾਨ ਵਿਖਾਏ।

23ਪਰ ਉਹ ਸਾਨੂੰ ਉੱਥੋਂ ਬਾਹਰ ਲਿਆਇਆ ਤਾਂ ਜੋ ਉਹ ਸਾਨੂੰ ਉਸ ਦੇਸ਼ ਦੇ ਅੰਦਰ ਲਿਆਵੇ ਅਤੇ ਉਹ ਧਰਤੀ ਸਾਨੂੰ ਦੇਵੇ ਜਿਸ ਦੀ ਉਸ ਨੇ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।

24ਯਾਹਵੇਹ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਅਸੀਂ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰੀਏ ਅਤੇ ਆਪਣੇ ਯਾਹਵੇਹ ਤੋਂ ਡਰੋ, ਤਾਂ ਜੋ ਅਸੀਂ ਹਮੇਸ਼ਾ ਖੁਸ਼ਹਾਲ ਰਹੀਏ ਅਤੇ ਜਿਉਂਦੇ ਰਹੀਏ, ਜਿਵੇਂ ਕਿ ਅੱਜ ਹੈ।

25ਅਤੇ ਜੇਕਰ ਅਸੀਂ ਇਸ ਸਾਰੇ ਬਿਵਸਥਾ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਮੰਨਦੇ ਹਾਂ, ਜਿਵੇਂ ਉਸਨੇ ਸਾਨੂੰ ਹੁਕਮ ਦਿੱਤਾ ਹੈ ਤਾਂ ਇਹ ਸਾਡੀ ਧਾਰਮਿਕਤਾ ਹੋਵੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.