22ਸਾਡੀਆਂ ਅੱਖਾਂ ਦੇ ਸਾਹਮਣੇ ਯਾਹਵੇਹ ਨੇ ਮਿਸਰ ਅਤੇ ਫ਼ਿਰਾਊਨ ਅਤੇ ਉਸਦੇ ਸਾਰੇ ਘਰਾਣੇ ਉੱਤੇ ਮਹਾਨ ਅਤੇ ਭਿਆਨਕ ਅਤੇ ਅਚੰਭੇ ਨਿਸ਼ਾਨ ਵਿਖਾਏ।
23ਪਰ ਉਹ ਸਾਨੂੰ ਉੱਥੋਂ ਬਾਹਰ ਲਿਆਇਆ ਤਾਂ ਜੋ ਉਹ ਸਾਨੂੰ ਉਸ ਦੇਸ਼ ਦੇ ਅੰਦਰ ਲਿਆਵੇ ਅਤੇ ਉਹ ਧਰਤੀ ਸਾਨੂੰ ਦੇਵੇ ਜਿਸ ਦੀ ਉਸ ਨੇ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।
24ਯਾਹਵੇਹ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਅਸੀਂ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰੀਏ ਅਤੇ ਆਪਣੇ ਯਾਹਵੇਹ ਤੋਂ ਡਰੋ, ਤਾਂ ਜੋ ਅਸੀਂ ਹਮੇਸ਼ਾ ਖੁਸ਼ਹਾਲ ਰਹੀਏ ਅਤੇ ਜਿਉਂਦੇ ਰਹੀਏ, ਜਿਵੇਂ ਕਿ ਅੱਜ ਹੈ।
25ਅਤੇ ਜੇਕਰ ਅਸੀਂ ਇਸ ਸਾਰੇ ਬਿਵਸਥਾ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਮੰਨਦੇ ਹਾਂ, ਜਿਵੇਂ ਉਸਨੇ ਸਾਨੂੰ ਹੁਕਮ ਦਿੱਤਾ ਹੈ ਤਾਂ ਇਹ ਸਾਡੀ ਧਾਰਮਿਕਤਾ ਹੋਵੇਗੀ।”