ਬਿਵਸਥਾ 7

ਯਾਹਵੇਹ ਤੁਹਾਨੂੰ ਹਰ ਬਿਮਾਰੀ ਤੋਂ ਮੁਕਤ ਰੱਖੇਗਾ। ਉਹ ਤੁਹਾਨੂੰ ਉਹ ਭਿਆਨਕ ਬੀਮਾਰੀਆਂ ਨਹੀਂ ਲਾਵੇਗਾ ਜਿਨ੍ਹਾਂ ਬਾਰੇ ਤੁਸੀਂ ਮਿਸਰ ਵਿੱਚ ਜਾਣਦੇ ਸੀ, ਪਰ ਉਹ ਤੁਹਾਨੂੰ ਉਹਨਾਂ ਸਾਰਿਆਂ ਲੋਕਾਂ ਨੂੰ ਦੇਵੇਗਾ ਜੋ ਤੁਹਾਨੂੰ ਨਫ਼ਰਤ ਕਰਦੇ ਹਨ।

Deuteronomy 7:15 (UKJV) And the LORD will take away from you all sickness, and will put none of the evil diseases of Egypt, which you know, upon you; but will lay them upon all them that hate you.

13ਉਹ ਤੁਹਾਨੂੰ ਪਿਆਰ ਕਰੇਗਾ ਅਤੇ ਤੁਹਾਨੂੰ ਅਸੀਸ ਦੇਵੇਗਾ ਅਤੇ ਤੁਹਾਡੀ ਗਿਣਤੀ ਵਧਾਵੇਗਾ। ਉਹ ਤੁਹਾਡੀ ਕੁੱਖ ਦੇ ਫਲ, ਤੁਹਾਡੀ ਧਰਤੀ ਦੀਆਂ ਫ਼ਸਲਾਂ, ਤੁਹਾਡੇ ਅਨਾਜ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ, ਤੁਹਾਡੇ ਇੱਜੜਾਂ ਦੇ ਵੱਛਿਆਂ ਅਤੇ ਤੁਹਾਡੇ ਇੱਜੜਾਂ ਦੇ ਲੇਲਿਆਂ ਨੂੰ ਬਰਕਤ ਦੇਵੇਗਾ ਜਿਸ ਧਰਤੀ ਵਿੱਚ ਉਸਨੇ ਤੁਹਾਡੇ ਪੁਰਖਿਆਂ ਨਾਲ ਤੁਹਾਨੂੰ ਦੇਣ ਦੀ ਸਹੁੰ ਖਾਧੀ ਸੀ।

14ਤੁਸੀਂ ਹੋਰਨਾਂ ਲੋਕਾਂ ਨਾਲੋਂ ਵੱਧ ਮੁਬਾਰਕ ਹੋਵੋਗੇ। ਤੁਹਾਡੇ ਵਿੱਚੋਂ ਕੋਈ ਵੀ ਆਦਮੀ ਜਾਂ ਔਰਤ ਬੇ-ਔਲਾਦ ਨਹੀਂ ਹੋਵੇਗਾ, ਅਤੇ ਤੁਹਾਡੇ ਪਸ਼ੂਆਂ ਵਿੱਚੋਂ ਕੋਈ ਵੀ ਬੇ-ਔਲਾਦ ਨਹੀਂ ਹੋਵੇਗਾ।

15ਯਾਹਵੇਹ ਤੁਹਾਨੂੰ ਹਰ ਬਿਮਾਰੀ ਤੋਂ ਮੁਕਤ ਰੱਖੇਗਾ। ਉਹ ਤੁਹਾਨੂੰ ਉਹ ਭਿਆਨਕ ਬੀਮਾਰੀਆਂ ਨਹੀਂ ਲਾਵੇਗਾ ਜਿਨ੍ਹਾਂ ਬਾਰੇ ਤੁਸੀਂ ਮਿਸਰ ਵਿੱਚ ਜਾਣਦੇ ਸੀ, ਪਰ ਉਹ ਤੁਹਾਨੂੰ ਉਹਨਾਂ ਸਾਰਿਆਂ ਲੋਕਾਂ ਨੂੰ ਦੇਵੇਗਾ ਜੋ ਤੁਹਾਨੂੰ ਨਫ਼ਰਤ ਕਰਦੇ ਹਨ।

16ਤੁਸੀਂ ਉਹਨਾਂ ਸਾਰੀਆਂ ਕੌਮਾਂ ਨੂੰ ਤਬਾਹ ਕਰ ਸੁੱਟੋਗੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਸੌਂਪਦਾ ਹੈ। ਉਹਨਾਂ ਨੂੰ ਤਰਸ ਨਾਲ ਨਾ ਵੇਖੋ ਅਤੇ ਉਹਨਾਂ ਦੇ ਦੇਵਤਿਆਂ ਦੀ ਉਪਾਸਨਾ ਨਾ ਕਰੋ, ਕਿਉਂ ਜੋ ਇਹ ਤੁਹਾਡੇ ਲਈ ਇੱਕ ਫਾਹੀ ਹੋਵੇਗਾ।

17ਤੁਸੀਂ ਆਪਣੇ ਆਪ ਨੂੰ ਆਖ ਸਕਦੇ ਹੋ, “ਇਹ ਕੌਮਾਂ ਸਾਡੇ ਨਾਲੋਂ ਵਧੇਰੇ ਤਾਕਤਵਰ ਹਨ। ਅਸੀਂ ਉਹਨਾਂ ਨੂੰ ਕਿਵੇਂ ਬਾਹਰ ਕੱਢ ਸਕਦੇ ਹਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.