14ਤੁਸੀਂ ਹੋਰਨਾਂ ਲੋਕਾਂ ਨਾਲੋਂ ਵੱਧ ਮੁਬਾਰਕ ਹੋਵੋਗੇ। ਤੁਹਾਡੇ ਵਿੱਚੋਂ ਕੋਈ ਵੀ ਆਦਮੀ ਜਾਂ ਔਰਤ ਬੇ-ਔਲਾਦ ਨਹੀਂ ਹੋਵੇਗਾ, ਅਤੇ ਤੁਹਾਡੇ ਪਸ਼ੂਆਂ ਵਿੱਚੋਂ ਕੋਈ ਵੀ ਬੇ-ਔਲਾਦ ਨਹੀਂ ਹੋਵੇਗਾ।
15ਯਾਹਵੇਹ ਤੁਹਾਨੂੰ ਹਰ ਬਿਮਾਰੀ ਤੋਂ ਮੁਕਤ ਰੱਖੇਗਾ। ਉਹ ਤੁਹਾਨੂੰ ਉਹ ਭਿਆਨਕ ਬੀਮਾਰੀਆਂ ਨਹੀਂ ਲਾਵੇਗਾ ਜਿਨ੍ਹਾਂ ਬਾਰੇ ਤੁਸੀਂ ਮਿਸਰ ਵਿੱਚ ਜਾਣਦੇ ਸੀ, ਪਰ ਉਹ ਤੁਹਾਨੂੰ ਉਹਨਾਂ ਸਾਰਿਆਂ ਲੋਕਾਂ ਨੂੰ ਦੇਵੇਗਾ ਜੋ ਤੁਹਾਨੂੰ ਨਫ਼ਰਤ ਕਰਦੇ ਹਨ।
16ਤੁਸੀਂ ਉਹਨਾਂ ਸਾਰੀਆਂ ਕੌਮਾਂ ਨੂੰ ਤਬਾਹ ਕਰ ਸੁੱਟੋਗੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਸੌਂਪਦਾ ਹੈ। ਉਹਨਾਂ ਨੂੰ ਤਰਸ ਨਾਲ ਨਾ ਵੇਖੋ ਅਤੇ ਉਹਨਾਂ ਦੇ ਦੇਵਤਿਆਂ ਦੀ ਉਪਾਸਨਾ ਨਾ ਕਰੋ, ਕਿਉਂ ਜੋ ਇਹ ਤੁਹਾਡੇ ਲਈ ਇੱਕ ਫਾਹੀ ਹੋਵੇਗਾ।
17ਤੁਸੀਂ ਆਪਣੇ ਆਪ ਨੂੰ ਆਖ ਸਕਦੇ ਹੋ, “ਇਹ ਕੌਮਾਂ ਸਾਡੇ ਨਾਲੋਂ ਵਧੇਰੇ ਤਾਕਤਵਰ ਹਨ। ਅਸੀਂ ਉਹਨਾਂ ਨੂੰ ਕਿਵੇਂ ਬਾਹਰ ਕੱਢ ਸਕਦੇ ਹਾਂ?”
18ਪਰ ਉਹਨਾਂ ਤੋਂ ਨਾ ਡਰੋ; ਯਾਦ ਰੱਖੋ ਕਿ ਤੁਹਾਡੇ ਪਰਮੇਸ਼ਵਰ ਨੇ ਫ਼ਿਰਾਊਨ ਅਤੇ ਸਾਰੇ ਮਿਸਰ ਨਾਲ ਕੀ ਕੀਤਾ ਸੀ।