ਬਿਵਸਥਾ 8

ਤੁਸੀਂ ਆਪਣੇ ਆਪ ਨੂੰ ਆਖੋ, “ਮੇਰੀ ਸ਼ਕਤੀ ਅਤੇ ਮੇਰੇ ਹੱਥਾਂ ਦੀ ਤਾਕਤ ਨੇ ਮੇਰੇ ਲਈ ਇਹ ਦੌਲਤ ਕਮਾਈ ਹੈ।”

Deuteronomy 8:17 (UKJV) And you say in yours heart, My power and the might of mine hand has got me this wealth.

15ਉਸ ਨੇ ਤੁਹਾਨੂੰ ਵਿਸ਼ਾਲ ਅਤੇ ਭਿਆਨਕ ਉਜਾੜ ਵਿੱਚ, ਉਸ ਪਿਆਸੇ ਅਤੇ ਪਾਣੀ ਰਹਿਤ ਧਰਤੀ ਵਿੱਚੋਂ, ਉਸ ਦੇ ਜ਼ਹਿਰੀਲੇ ਸੱਪਾਂ ਅਤੇ ਬਿੱਛੂਆਂ ਦੇ ਵਿਚਕਾਰ ਤੁਹਾਡੀ ਅਗਵਾਈ ਕੀਤੀ, ਉਸਨੇ ਤੁਹਾਡੇ ਲਈ ਸਖ਼ਤ ਚੱਟਾਨ ਵਿੱਚੋਂ ਪਾਣੀ ਕੱਢਿਆ।

16ਉਸ ਨੇ ਤੁਹਾਨੂੰ ਉਜਾੜ ਵਿੱਚ ਖਾਣ ਲਈ ਮੰਨਾ ਦਿੱਤਾ, ਜੋ ਤੁਹਾਡੇ ਪੁਰਖਿਆਂ ਨੇ ਕਦੇ ਨਹੀਂ ਜਾਣਿਆ ਸੀ, ਤੁਹਾਨੂੰ ਅਧੀਨ ਕਰੇ ਅਤੇ ਪਰਖੇ, ਤਾਂ ਜੋ ਅੰਤ ਵਿੱਚ ਤੁਹਾਡਾ ਭਲਾ ਹੋਵੇ।

17ਤੁਸੀਂ ਆਪਣੇ ਆਪ ਨੂੰ ਆਖੋ, “ਮੇਰੀ ਸ਼ਕਤੀ ਅਤੇ ਮੇਰੇ ਹੱਥਾਂ ਦੀ ਤਾਕਤ ਨੇ ਮੇਰੇ ਲਈ ਇਹ ਦੌਲਤ ਕਮਾਈ ਹੈ।”

18ਪਰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਚੇਤੇ ਰੱਖੋ ਕਿਉਂਕਿ ਉਹੀ ਤੁਹਾਨੂੰ ਦੌਲਤ ਪੈਦਾ ਕਰਨ ਦੀ ਸਮਰੱਥਾ ਦਿੰਦਾ ਹੈ ਅਤੇ ਇਸ ਤਰ੍ਹਾਂ ਆਪਣੇ ਨੇਮ ਦੀ ਪੁਸ਼ਟੀ ਕਰਦਾ ਹੈ ਜਿਸ ਦੀ ਉਸ ਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਜਿਵੇਂ ਅੱਜ ਦੇ ਦਿਨ ਹੈ।

19ਜੇਕਰ ਤੁਸੀਂ ਕਦੇ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਭੁੱਲ ਜਾਓ ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਉਹਨਾਂ ਨੂੰ ਮੱਥਾ ਟੇਕੋ, ਤਾਂ ਮੈਂ ਅੱਜ ਤੁਹਾਡੇ ਵਿਰੁੱਧ ਗਵਾਹੀ ਦਿੰਦਾ ਹਾਂ ਕਿ ਤੁਸੀਂ ਜ਼ਰੂਰ ਤਬਾਹ ਹੋ ਜਾਵੋਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.