14ਤਦ ਤੁਹਾਡਾ ਦਿਲ ਹੰਕਾਰੀ ਹੋ ਜਾਵੇਗਾ ਅਤੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਜਾਓਗੇ, ਜੋ ਤੁਹਾਨੂੰ ਮਿਸਰ ਵਿੱਚੋਂ, ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਇਆ ਹੈ।
15ਉਸ ਨੇ ਤੁਹਾਨੂੰ ਵਿਸ਼ਾਲ ਅਤੇ ਭਿਆਨਕ ਉਜਾੜ ਵਿੱਚ, ਉਸ ਪਿਆਸੇ ਅਤੇ ਪਾਣੀ ਰਹਿਤ ਧਰਤੀ ਵਿੱਚੋਂ, ਉਸ ਦੇ ਜ਼ਹਿਰੀਲੇ ਸੱਪਾਂ ਅਤੇ ਬਿੱਛੂਆਂ ਦੇ ਵਿਚਕਾਰ ਤੁਹਾਡੀ ਅਗਵਾਈ ਕੀਤੀ, ਉਸਨੇ ਤੁਹਾਡੇ ਲਈ ਸਖ਼ਤ ਚੱਟਾਨ ਵਿੱਚੋਂ ਪਾਣੀ ਕੱਢਿਆ।
16ਉਸ ਨੇ ਤੁਹਾਨੂੰ ਉਜਾੜ ਵਿੱਚ ਖਾਣ ਲਈ ਮੰਨਾ ਦਿੱਤਾ, ਜੋ ਤੁਹਾਡੇ ਪੁਰਖਿਆਂ ਨੇ ਕਦੇ ਨਹੀਂ ਜਾਣਿਆ ਸੀ, ਤੁਹਾਨੂੰ ਅਧੀਨ ਕਰੇ ਅਤੇ ਪਰਖੇ, ਤਾਂ ਜੋ ਅੰਤ ਵਿੱਚ ਤੁਹਾਡਾ ਭਲਾ ਹੋਵੇ।
17ਤੁਸੀਂ ਆਪਣੇ ਆਪ ਨੂੰ ਆਖੋ, “ਮੇਰੀ ਸ਼ਕਤੀ ਅਤੇ ਮੇਰੇ ਹੱਥਾਂ ਦੀ ਤਾਕਤ ਨੇ ਮੇਰੇ ਲਈ ਇਹ ਦੌਲਤ ਕਮਾਈ ਹੈ।”
18ਪਰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਚੇਤੇ ਰੱਖੋ ਕਿਉਂਕਿ ਉਹੀ ਤੁਹਾਨੂੰ ਦੌਲਤ ਪੈਦਾ ਕਰਨ ਦੀ ਸਮਰੱਥਾ ਦਿੰਦਾ ਹੈ ਅਤੇ ਇਸ ਤਰ੍ਹਾਂ ਆਪਣੇ ਨੇਮ ਦੀ ਪੁਸ਼ਟੀ ਕਰਦਾ ਹੈ ਜਿਸ ਦੀ ਉਸ ਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਜਿਵੇਂ ਅੱਜ ਦੇ ਦਿਨ ਹੈ।