ਬਿਵਸਥਾ 8

ਤਦ ਤੁਹਾਡਾ ਦਿਲ ਹੰਕਾਰੀ ਹੋ ਜਾਵੇਗਾ ਅਤੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਜਾਓਗੇ, ਜੋ ਤੁਹਾਨੂੰ ਮਿਸਰ ਵਿੱਚੋਂ, ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਇਆ ਹੈ।

Deuteronomy 8:14 (UKJV) Then yours heart be lifted up, and you forget the LORD your God, which brought you forth out of the land of Egypt, from the house of bondage;

12ਨਹੀਂ ਤਾਂ, ਜਦੋਂ ਤੁਸੀਂ ਖਾ ਕੇ ਰੱਜ ਜਾਂਦੇ ਹੋ, ਜਦੋਂ ਤੁਸੀਂ ਚੰਗੇ ਘਰ ਬਣਾਉਂਦੇ ਹੋ ਅਤੇ ਵੱਸਦੇ ਹੋ,

13ਜਦੋਂ ਤੁਹਾਡੇ ਇੱਜੜ ਅਤੇ ਪਸ਼ੂ ਵੱਧ ਜਾਣ ਅਤੇ ਤੁਹਾਡੀ ਚਾਂਦੀ ਅਤੇ ਸੋਨਾ ਵੱਧ ਜਾਵੇ ਅਤੇ ਜੋ ਕੁਝ ਤੁਹਾਡੇ ਕੋਲ ਹੈ ਵੱਧ ਜਾਵੇ,

14ਤਦ ਤੁਹਾਡਾ ਦਿਲ ਹੰਕਾਰੀ ਹੋ ਜਾਵੇਗਾ ਅਤੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਜਾਓਗੇ, ਜੋ ਤੁਹਾਨੂੰ ਮਿਸਰ ਵਿੱਚੋਂ, ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਇਆ ਹੈ।

15ਉਸ ਨੇ ਤੁਹਾਨੂੰ ਵਿਸ਼ਾਲ ਅਤੇ ਭਿਆਨਕ ਉਜਾੜ ਵਿੱਚ, ਉਸ ਪਿਆਸੇ ਅਤੇ ਪਾਣੀ ਰਹਿਤ ਧਰਤੀ ਵਿੱਚੋਂ, ਉਸ ਦੇ ਜ਼ਹਿਰੀਲੇ ਸੱਪਾਂ ਅਤੇ ਬਿੱਛੂਆਂ ਦੇ ਵਿਚਕਾਰ ਤੁਹਾਡੀ ਅਗਵਾਈ ਕੀਤੀ, ਉਸਨੇ ਤੁਹਾਡੇ ਲਈ ਸਖ਼ਤ ਚੱਟਾਨ ਵਿੱਚੋਂ ਪਾਣੀ ਕੱਢਿਆ।

16ਉਸ ਨੇ ਤੁਹਾਨੂੰ ਉਜਾੜ ਵਿੱਚ ਖਾਣ ਲਈ ਮੰਨਾ ਦਿੱਤਾ, ਜੋ ਤੁਹਾਡੇ ਪੁਰਖਿਆਂ ਨੇ ਕਦੇ ਨਹੀਂ ਜਾਣਿਆ ਸੀ, ਤੁਹਾਨੂੰ ਅਧੀਨ ਕਰੇ ਅਤੇ ਪਰਖੇ, ਤਾਂ ਜੋ ਅੰਤ ਵਿੱਚ ਤੁਹਾਡਾ ਭਲਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.