ਬਿਵਸਥਾ 8

ਨਹੀਂ ਤਾਂ, ਜਦੋਂ ਤੁਸੀਂ ਖਾ ਕੇ ਰੱਜ ਜਾਂਦੇ ਹੋ, ਜਦੋਂ ਤੁਸੀਂ ਚੰਗੇ ਘਰ ਬਣਾਉਂਦੇ ਹੋ ਅਤੇ ਵੱਸਦੇ ਹੋ,

Deuteronomy 8:12 (UKJV) Lest when you have eaten and are full, and have built goodly houses, and dwelt therein;

10ਜਦੋਂ ਤੁਸੀਂ ਰੱਜ ਕੇ ਖਾਓਗੇ ਅਤੇ ਆਪਣੇ ਪਰਮੇਸ਼ਵਰ ਦੀ ਉਸ ਚੰਗੀ ਧਰਤੀ ਲਈ ਉਸਤਤ ਕਰੋ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਹੈ।

11ਸਾਵਧਾਨ ਰਹੋ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਨਾ ਜਾਓ, ਉਸਦੇ ਹੁਕਮਾਂ, ਉਸਦੇ ਨਿਯਮਾਂ ਅਤੇ ਉਸਦੇ ਆਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਹੋਵੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ।

12ਨਹੀਂ ਤਾਂ, ਜਦੋਂ ਤੁਸੀਂ ਖਾ ਕੇ ਰੱਜ ਜਾਂਦੇ ਹੋ, ਜਦੋਂ ਤੁਸੀਂ ਚੰਗੇ ਘਰ ਬਣਾਉਂਦੇ ਹੋ ਅਤੇ ਵੱਸਦੇ ਹੋ,

13ਜਦੋਂ ਤੁਹਾਡੇ ਇੱਜੜ ਅਤੇ ਪਸ਼ੂ ਵੱਧ ਜਾਣ ਅਤੇ ਤੁਹਾਡੀ ਚਾਂਦੀ ਅਤੇ ਸੋਨਾ ਵੱਧ ਜਾਵੇ ਅਤੇ ਜੋ ਕੁਝ ਤੁਹਾਡੇ ਕੋਲ ਹੈ ਵੱਧ ਜਾਵੇ,

14ਤਦ ਤੁਹਾਡਾ ਦਿਲ ਹੰਕਾਰੀ ਹੋ ਜਾਵੇਗਾ ਅਤੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਜਾਓਗੇ, ਜੋ ਤੁਹਾਨੂੰ ਮਿਸਰ ਵਿੱਚੋਂ, ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.