11ਸਾਵਧਾਨ ਰਹੋ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਨਾ ਜਾਓ, ਉਸਦੇ ਹੁਕਮਾਂ, ਉਸਦੇ ਨਿਯਮਾਂ ਅਤੇ ਉਸਦੇ ਆਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਹੋਵੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ।
12ਨਹੀਂ ਤਾਂ, ਜਦੋਂ ਤੁਸੀਂ ਖਾ ਕੇ ਰੱਜ ਜਾਂਦੇ ਹੋ, ਜਦੋਂ ਤੁਸੀਂ ਚੰਗੇ ਘਰ ਬਣਾਉਂਦੇ ਹੋ ਅਤੇ ਵੱਸਦੇ ਹੋ,
13ਜਦੋਂ ਤੁਹਾਡੇ ਇੱਜੜ ਅਤੇ ਪਸ਼ੂ ਵੱਧ ਜਾਣ ਅਤੇ ਤੁਹਾਡੀ ਚਾਂਦੀ ਅਤੇ ਸੋਨਾ ਵੱਧ ਜਾਵੇ ਅਤੇ ਜੋ ਕੁਝ ਤੁਹਾਡੇ ਕੋਲ ਹੈ ਵੱਧ ਜਾਵੇ,
14ਤਦ ਤੁਹਾਡਾ ਦਿਲ ਹੰਕਾਰੀ ਹੋ ਜਾਵੇਗਾ ਅਤੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਜਾਓਗੇ, ਜੋ ਤੁਹਾਨੂੰ ਮਿਸਰ ਵਿੱਚੋਂ, ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਇਆ ਹੈ।
15ਉਸ ਨੇ ਤੁਹਾਨੂੰ ਵਿਸ਼ਾਲ ਅਤੇ ਭਿਆਨਕ ਉਜਾੜ ਵਿੱਚ, ਉਸ ਪਿਆਸੇ ਅਤੇ ਪਾਣੀ ਰਹਿਤ ਧਰਤੀ ਵਿੱਚੋਂ, ਉਸ ਦੇ ਜ਼ਹਿਰੀਲੇ ਸੱਪਾਂ ਅਤੇ ਬਿੱਛੂਆਂ ਦੇ ਵਿਚਕਾਰ ਤੁਹਾਡੀ ਅਗਵਾਈ ਕੀਤੀ, ਉਸਨੇ ਤੁਹਾਡੇ ਲਈ ਸਖ਼ਤ ਚੱਟਾਨ ਵਿੱਚੋਂ ਪਾਣੀ ਕੱਢਿਆ।