ਬਿਵਸਥਾ 8

ਇੱਕ ਅਜਿਹਾ ਦੇਸ਼ ਜਿੱਥੇ ਰੋਟੀ ਦੀ ਕਮੀ ਨਹੀਂ ਹੋਵੇਗੀ ਅਤੇ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੋਵੇਗੀ, ਇੱਕ ਅਜਿਹੀ ਧਰਤੀ ਜਿੱਥੇ ਚੱਟਾਨਾਂ ਲੋਹੇ ਦੀਆਂ ਹਨ ਅਤੇ ਤੁਸੀਂ ਉਸ ਦੀਆਂ ਪਹਾੜੀਆਂ ਨੂੰ ਖੋਦ ਕੇ ਤਾਂਬਾ ਕੱਢੋਗੇ।

Deuteronomy 8:9 (UKJV) A land wherein you shall eat bread without scarceness, you shall not lack any thing in it; a land whose stones are iron, and out of whose hills you may dig brass.

7ਕਿਉਂਕਿ ਤੁਹਾਡਾ ਪਰਮੇਸ਼ਵਰ ਤੁਹਾਨੂੰ ਇੱਕ ਚੰਗੀ ਧਰਤੀ ਵਿੱਚ ਲਿਆ ਰਿਹਾ ਹੈ ਇੱਕ ਅਜਿਹੀ ਧਰਤੀ ਜਿਸ ਵਿੱਚ ਨਦੀਆਂ, ਚਸ਼ਮੇ ਅਤੇ ਡੂੰਘੇ ਸੋਤੇ ਹਨ ਜਿਹੜੇ ਘਾਟੀਆਂ ਅਤੇ ਪਹਾੜਾਂ ਵਿੱਚ ਵਗਦੇ ਹਨ,

8ਕਣਕ ਅਤੇ ਜੌਂ, ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ, ਅਨਾਰਾਂ, ਜ਼ੈਤੂਨ ਦੇ ਤੇਲ ਅਤੇ ਸ਼ਹਿਦ ਦੇ ਦੇਸ਼ ਵਾਲੀ ਧਰਤੀ ਹੈ,

9ਇੱਕ ਅਜਿਹਾ ਦੇਸ਼ ਜਿੱਥੇ ਰੋਟੀ ਦੀ ਕਮੀ ਨਹੀਂ ਹੋਵੇਗੀ ਅਤੇ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੋਵੇਗੀ, ਇੱਕ ਅਜਿਹੀ ਧਰਤੀ ਜਿੱਥੇ ਚੱਟਾਨਾਂ ਲੋਹੇ ਦੀਆਂ ਹਨ ਅਤੇ ਤੁਸੀਂ ਉਸ ਦੀਆਂ ਪਹਾੜੀਆਂ ਨੂੰ ਖੋਦ ਕੇ ਤਾਂਬਾ ਕੱਢੋਗੇ।

10ਜਦੋਂ ਤੁਸੀਂ ਰੱਜ ਕੇ ਖਾਓਗੇ ਅਤੇ ਆਪਣੇ ਪਰਮੇਸ਼ਵਰ ਦੀ ਉਸ ਚੰਗੀ ਧਰਤੀ ਲਈ ਉਸਤਤ ਕਰੋ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਹੈ।

11ਸਾਵਧਾਨ ਰਹੋ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਨਾ ਜਾਓ, ਉਸਦੇ ਹੁਕਮਾਂ, ਉਸਦੇ ਨਿਯਮਾਂ ਅਤੇ ਉਸਦੇ ਆਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਹੋਵੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.