ਬਿਵਸਥਾ 9

ਹੇ ਇਸਰਾਏਲ, ਸੁਣੋ, ਹੁਣ ਤੁਸੀਂ ਯਰਦਨ ਪਾਰ ਕਰਨ ਜਾ ਰਹੇ ਹੋ ਅਤੇ ਤੁਸੀਂ ਉਹਨਾਂ ਲੋਕਾਂ ਨੂੰ ਬਾਹਰ ਕੱਢੋ ਕਿਉਂਕਿ ਉਹ ਤੁਹਾਡੇ ਨਾਲੋਂ ਵੱਡੀਆਂ ਅਤੇ ਬਲਵੰਤ ਕੌਮਾਂ ਹਨ, ਉਹਨਾਂ ਦੇ ਸ਼ਹਿਰ ਵੱਡੇ ਹਨ ਜਿਨ੍ਹਾਂ ਦੀਆਂ ਕੰਧਾਂ ਅਕਾਸ਼ ਤੱਕ ਹਨ।

Deuteronomy 9:1 (UKJV) Hear, O Israel: You are to pass over Jordan this day, to go in to possess nations greater and mightier than yourself, cities great and fenced up to heaven,

1ਹੇ ਇਸਰਾਏਲ, ਸੁਣੋ, ਹੁਣ ਤੁਸੀਂ ਯਰਦਨ ਪਾਰ ਕਰਨ ਜਾ ਰਹੇ ਹੋ ਅਤੇ ਤੁਸੀਂ ਉਹਨਾਂ ਲੋਕਾਂ ਨੂੰ ਬਾਹਰ ਕੱਢੋ ਕਿਉਂਕਿ ਉਹ ਤੁਹਾਡੇ ਨਾਲੋਂ ਵੱਡੀਆਂ ਅਤੇ ਬਲਵੰਤ ਕੌਮਾਂ ਹਨ, ਉਹਨਾਂ ਦੇ ਸ਼ਹਿਰ ਵੱਡੇ ਹਨ ਜਿਨ੍ਹਾਂ ਦੀਆਂ ਕੰਧਾਂ ਅਕਾਸ਼ ਤੱਕ ਹਨ।

2ਉਹ ਲੋਕ ਤਕੜੇ ਅਤੇ ਉੱਚੇ ਹਨ, ਅਰਥਾਤ ਅਨਾਕੀ! ਤੁਸੀਂ ਉਹਨਾਂ ਬਾਰੇ ਜਾਣਦੇ ਹੋ ਅਤੇ ਇਹ ਕਿਹਾ ਸੁਣਿਆ ਹੈ, “ਅਨਾਕੀਆਂ ਦੇ ਵਿਰੁੱਧ ਕੌਣ ਖੜ੍ਹਾ ਹੋ ਸਕਦਾ ਹੈ?”

3ਪਰ ਅੱਜ ਯਕੀਨ ਰੱਖੋ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਜੋ ਭਸਮ ਕਰਨ ਵਾਲੀ ਅੱਗ ਵਾਂਗ ਤੁਹਾਡੇ ਅੱਗੇ ਲੰਘਦਾ ਹੈ। ਉਹ ਉਹਨਾਂ ਨੂੰ ਤਬਾਹ ਕਰ ਦੇਵੇਗਾ, ਉਹ ਤੁਹਾਡੇ ਸਾਹਮਣੇ ਉਹਨਾਂ ਨੂੰ ਆਪਣੇ ਅਧੀਨ ਕਰ ਦੇਵੇਗਾ ਅਤੇ ਤੁਸੀਂ ਉਹਨਾਂ ਨੂੰ ਬਾਹਰ ਕੱਢ ਦੇਵੋਗੇ ਅਤੇ ਉਹਨਾਂ ਨੂੰ ਜਲਦੀ ਨਾਸ ਕਰੋਗੇ, ਜਿਵੇਂ ਕਿ ਯਾਹਵੇਹ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.