ਬਿਵਸਥਾ 9

ਆਪਣੇ ਸੇਵਕ ਅਬਰਾਹਾਮ, ਇਸਹਾਕ ਅਤੇ ਯਾਕੋਬ ਨੂੰ ਚੇਤੇ ਕਰ। ਇਨ੍ਹਾਂ ਲੋਕਾਂ ਦੇ ਜ਼ਿੱਦੀਪਣ, ਉਹਨਾਂ ਦੀ ਦੁਸ਼ਟਤਾ ਅਤੇ ਉਹਨਾਂ ਦੇ ਪਾਪ ਨੂੰ ਨਾ ਵੇਖ।

Deuteronomy 9:27 (UKJV) Remember your servants, Abraham, Isaac, and Jacob; look not unto the stubbornness of this people, nor to their wickedness, nor to their sin:

25ਮੈਂ ਉਹਨਾਂ ਚਾਲੀ ਦਿਨ ਅਤੇ ਚਾਲੀ ਰਾਤਾਂ ਵਿੱਚ ਯਾਹਵੇਹ ਦੇ ਅੱਗੇ ਮੂੰਹ ਭਾਰ ਡਿੱਗ ਕੇ ਪਿਆ ਰਿਹਾ, ਕਿਉਂਕਿ ਯਾਹਵੇਹ ਨੇ ਕਿਹਾ ਸੀ ਕਿ ਉਹ ਤੁਹਾਨੂੰ ਨਾਸ ਕਰ ਦੇਵੇਗਾ।

26ਮੈਂ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਕਿਹਾ, “ਹੇ ਪ੍ਰਭੂ ਯਾਹਵੇਹ, ਆਪਣੀ ਪਰਜਾ ਨੂੰ, ਆਪਣੀ ਵਿਰਾਸਤ ਨੂੰ ਨਾਸ ਨਾ ਕਰ ਜਿਨ੍ਹਾਂ ਨੂੰ ਤੁਸੀਂ ਆਪਣੀ ਮਹਾਨ ਸ਼ਕਤੀ ਦੁਆਰਾ ਛੁਡਾਇਆ ਅਤੇ ਆਪਣੇ ਬਲ ਨਾਲ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ।

27ਆਪਣੇ ਸੇਵਕ ਅਬਰਾਹਾਮ, ਇਸਹਾਕ ਅਤੇ ਯਾਕੋਬ ਨੂੰ ਚੇਤੇ ਕਰ। ਇਨ੍ਹਾਂ ਲੋਕਾਂ ਦੇ ਜ਼ਿੱਦੀਪਣ, ਉਹਨਾਂ ਦੀ ਦੁਸ਼ਟਤਾ ਅਤੇ ਉਹਨਾਂ ਦੇ ਪਾਪ ਨੂੰ ਨਾ ਵੇਖ।

28ਨਹੀਂ ਤਾਂ, ਉਹ ਦੇਸ਼ ਜਿਸ ਤੋਂ ਤੁਸੀਂ ਸਾਨੂੰ ਕੱਢ ਲਿਆਏ ਹੋ ਆਖਣਗੇ, ‘ਕਿ ਯਾਹਵੇਹ ਉਹਨਾਂ ਨੂੰ ਉਸ ਦੇਸ਼ ਵਿੱਚ ਨਹੀਂ ਲੈ ਜਾ ਸਕਿਆ ਜਿਸਦਾ ਉਸ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਅਤੇ ਕਿਉਂਕਿ ਉਹ ਉਹਨਾਂ ਨਾਲ ਵੈਰ ਕਰਦਾ ਸੀ, ਇਸ ਲਈ ਉਹ ਉਹਨਾਂ ਨੂੰ ਬਾਹਰ ਕੱਢ ਲਿਆਇਆ ਤਾਂ ਜੋ ਉਜਾੜ ਵਿੱਚ ਉਹਨਾਂ ਦਾ ਨਾਸ ਕਰੇ।’

29ਪਰ ਉਹ ਤੁਹਾਡੀ ਪਰਜਾ ਹੈ, ਤੁਹਾਡੀ ਵਿਰਾਸਤ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਮਹਾਨ ਸ਼ਕਤੀ ਅਤੇ ਆਪਣੀ ਫੈਲੀ ਹੋਈ ਬਾਂਹ ਨਾਲ ਬਾਹਰ ਕੱਢ ਲਿਆਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.