ਬਿਵਸਥਾ 9

ਮੈਂ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਕਿਹਾ, “ਹੇ ਪ੍ਰਭੂ ਯਾਹਵੇਹ, ਆਪਣੀ ਪਰਜਾ ਨੂੰ, ਆਪਣੀ ਵਿਰਾਸਤ ਨੂੰ ਨਾਸ ਨਾ ਕਰ ਜਿਨ੍ਹਾਂ ਨੂੰ ਤੁਸੀਂ ਆਪਣੀ ਮਹਾਨ ਸ਼ਕਤੀ ਦੁਆਰਾ ਛੁਡਾਇਆ ਅਤੇ ਆਪਣੇ ਬਲ ਨਾਲ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ।

Deuteronomy 9:26 (UKJV) I prayed therefore unto the LORD, and said, O Lord GOD, destroy not your people and yours inheritance, which you have redeemed through your greatness, which you have brought forth out of Egypt with a mighty hand.

24ਜਦੋਂ ਤੋਂ ਮੈਂ ਤੁਹਾਨੂੰ ਜਾਣਦਾ ਹਾਂ ਤੁਸੀਂ ਯਾਹਵੇਹ ਦੇ ਵਿਰੁੱਧ ਬਾਗ਼ੀ ਰਹੇ ਹੋ।

25ਮੈਂ ਉਹਨਾਂ ਚਾਲੀ ਦਿਨ ਅਤੇ ਚਾਲੀ ਰਾਤਾਂ ਵਿੱਚ ਯਾਹਵੇਹ ਦੇ ਅੱਗੇ ਮੂੰਹ ਭਾਰ ਡਿੱਗ ਕੇ ਪਿਆ ਰਿਹਾ, ਕਿਉਂਕਿ ਯਾਹਵੇਹ ਨੇ ਕਿਹਾ ਸੀ ਕਿ ਉਹ ਤੁਹਾਨੂੰ ਨਾਸ ਕਰ ਦੇਵੇਗਾ।

26ਮੈਂ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਕਿਹਾ, “ਹੇ ਪ੍ਰਭੂ ਯਾਹਵੇਹ, ਆਪਣੀ ਪਰਜਾ ਨੂੰ, ਆਪਣੀ ਵਿਰਾਸਤ ਨੂੰ ਨਾਸ ਨਾ ਕਰ ਜਿਨ੍ਹਾਂ ਨੂੰ ਤੁਸੀਂ ਆਪਣੀ ਮਹਾਨ ਸ਼ਕਤੀ ਦੁਆਰਾ ਛੁਡਾਇਆ ਅਤੇ ਆਪਣੇ ਬਲ ਨਾਲ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ।

27ਆਪਣੇ ਸੇਵਕ ਅਬਰਾਹਾਮ, ਇਸਹਾਕ ਅਤੇ ਯਾਕੋਬ ਨੂੰ ਚੇਤੇ ਕਰ। ਇਨ੍ਹਾਂ ਲੋਕਾਂ ਦੇ ਜ਼ਿੱਦੀਪਣ, ਉਹਨਾਂ ਦੀ ਦੁਸ਼ਟਤਾ ਅਤੇ ਉਹਨਾਂ ਦੇ ਪਾਪ ਨੂੰ ਨਾ ਵੇਖ।

28ਨਹੀਂ ਤਾਂ, ਉਹ ਦੇਸ਼ ਜਿਸ ਤੋਂ ਤੁਸੀਂ ਸਾਨੂੰ ਕੱਢ ਲਿਆਏ ਹੋ ਆਖਣਗੇ, ‘ਕਿ ਯਾਹਵੇਹ ਉਹਨਾਂ ਨੂੰ ਉਸ ਦੇਸ਼ ਵਿੱਚ ਨਹੀਂ ਲੈ ਜਾ ਸਕਿਆ ਜਿਸਦਾ ਉਸ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਅਤੇ ਕਿਉਂਕਿ ਉਹ ਉਹਨਾਂ ਨਾਲ ਵੈਰ ਕਰਦਾ ਸੀ, ਇਸ ਲਈ ਉਹ ਉਹਨਾਂ ਨੂੰ ਬਾਹਰ ਕੱਢ ਲਿਆਇਆ ਤਾਂ ਜੋ ਉਜਾੜ ਵਿੱਚ ਉਹਨਾਂ ਦਾ ਨਾਸ ਕਰੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.