ਬਿਵਸਥਾ 9

ਜਦੋਂ ਤੋਂ ਮੈਂ ਤੁਹਾਨੂੰ ਜਾਣਦਾ ਹਾਂ ਤੁਸੀਂ ਯਾਹਵੇਹ ਦੇ ਵਿਰੁੱਧ ਬਾਗ਼ੀ ਰਹੇ ਹੋ।

Deuteronomy 9:24 (UKJV) All of you have been rebellious against the LORD from the day that I knew you.

22ਤੁਸੀਂ ਤਬੇਰਾਹ, ਮੱਸਾਹ ਅਤੇ ਕਿਬਰੋਥ ਹੱਤਾਵਹ ਵਿੱਚ ਵੀ ਯਾਹਵੇਹ ਨੂੰ ਕ੍ਰੋਧਿਤ ਕੀਤਾ ਸੀ।

23ਅਤੇ ਜਦੋਂ ਯਾਹਵੇਹ ਨੇ ਤੁਹਾਨੂੰ ਕਾਦੇਸ਼ ਬਰਨੇਆ ਤੋਂ ਬਾਹਰ ਭੇਜਿਆ ਤਾਂ ਉਸ ਨੇ ਕਿਹਾ, “ਉੱਪਰ ਜਾਓ ਅਤੇ ਜਿਹੜੀ ਧਰਤੀ ਮੈਂ ਤੁਹਾਨੂੰ ਦਿੱਤੀ ਹੈ ਉਸ ਉੱਤੇ ਕਬਜ਼ਾ ਕਰੋ।” ਪਰ ਤੁਸੀਂ ਆਪਣੇ ਪਰਮੇਸ਼ਵਰ ਦੇ ਹੁਕਮ ਤੋਂ ਬਾਗੀ ਹੋ ਗਏ ਅਤੇ ਤੁਸੀਂ ਉਸ ਉੱਤੇ ਭਰੋਸਾ ਨਹੀਂ ਕੀਤਾ, ਤੇ ਨਾ ਹੀ ਉਸ ਦਾ ਕਹਿਣਾ ਮੰਨਿਆ।

24ਜਦੋਂ ਤੋਂ ਮੈਂ ਤੁਹਾਨੂੰ ਜਾਣਦਾ ਹਾਂ ਤੁਸੀਂ ਯਾਹਵੇਹ ਦੇ ਵਿਰੁੱਧ ਬਾਗ਼ੀ ਰਹੇ ਹੋ।

25ਮੈਂ ਉਹਨਾਂ ਚਾਲੀ ਦਿਨ ਅਤੇ ਚਾਲੀ ਰਾਤਾਂ ਵਿੱਚ ਯਾਹਵੇਹ ਦੇ ਅੱਗੇ ਮੂੰਹ ਭਾਰ ਡਿੱਗ ਕੇ ਪਿਆ ਰਿਹਾ, ਕਿਉਂਕਿ ਯਾਹਵੇਹ ਨੇ ਕਿਹਾ ਸੀ ਕਿ ਉਹ ਤੁਹਾਨੂੰ ਨਾਸ ਕਰ ਦੇਵੇਗਾ।

26ਮੈਂ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਕਿਹਾ, “ਹੇ ਪ੍ਰਭੂ ਯਾਹਵੇਹ, ਆਪਣੀ ਪਰਜਾ ਨੂੰ, ਆਪਣੀ ਵਿਰਾਸਤ ਨੂੰ ਨਾਸ ਨਾ ਕਰ ਜਿਨ੍ਹਾਂ ਨੂੰ ਤੁਸੀਂ ਆਪਣੀ ਮਹਾਨ ਸ਼ਕਤੀ ਦੁਆਰਾ ਛੁਡਾਇਆ ਅਤੇ ਆਪਣੇ ਬਲ ਨਾਲ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.