ਬਿਵਸਥਾ 9

ਅਤੇ ਜਦੋਂ ਯਾਹਵੇਹ ਨੇ ਤੁਹਾਨੂੰ ਕਾਦੇਸ਼ ਬਰਨੇਆ ਤੋਂ ਬਾਹਰ ਭੇਜਿਆ ਤਾਂ ਉਸ ਨੇ ਕਿਹਾ, “ਉੱਪਰ ਜਾਓ ਅਤੇ ਜਿਹੜੀ ਧਰਤੀ ਮੈਂ ਤੁਹਾਨੂੰ ਦਿੱਤੀ ਹੈ ਉਸ ਉੱਤੇ ਕਬਜ਼ਾ ਕਰੋ।” ਪਰ ਤੁਸੀਂ ਆਪਣੇ ਪਰਮੇਸ਼ਵਰ ਦੇ ਹੁਕਮ ਤੋਂ ਬਾਗੀ ਹੋ ਗਏ ਅਤੇ ਤੁਸੀਂ ਉਸ ਉੱਤੇ ਭਰੋਸਾ ਨਹੀਂ ਕੀਤਾ, ਤੇ ਨਾ ਹੀ ਉਸ ਦਾ ਕਹਿਣਾ ਮੰਨਿਆ।

Deuteronomy 9:23 (UKJV) Likewise when the LORD sent you from Kadeshbarnea, saying, Go up and possess the land which I have given you; then all of you rebelled against the commandment of the LORD your God, and all of you believed him not, nor hearkened to his voice.

21ਨਾਲੇ ਮੈਂ ਤੁਹਾਡੇ ਉਹ ਪਾਪੀ ਵੱਛੇ ਨੂੰ ਜਿਹੜਾ ਤੁਸੀਂ ਬਣਾਇਆ ਸੀ, ਲੈ ਕੇ ਅੱਗ ਵਿੱਚ ਸਾੜ ਦਿੱਤਾ। ਫਿਰ ਮੈਂ ਇਸਨੂੰ ਕੁਚਲਿਆ ਅਤੇ ਇਸਨੂੰ ਧੂੜ ਵਾਂਗ ਬਰੀਕ ਪੀਸਿਆ ਅਤੇ ਧੂੜ ਨੂੰ ਪਹਾੜ ਤੋਂ ਹੇਠਾਂ ਵਗਣ ਵਾਲੀ ਨਦੀ ਵਿੱਚ ਸੁੱਟ ਦਿੱਤਾ।

22ਤੁਸੀਂ ਤਬੇਰਾਹ, ਮੱਸਾਹ ਅਤੇ ਕਿਬਰੋਥ ਹੱਤਾਵਹ ਵਿੱਚ ਵੀ ਯਾਹਵੇਹ ਨੂੰ ਕ੍ਰੋਧਿਤ ਕੀਤਾ ਸੀ।

23ਅਤੇ ਜਦੋਂ ਯਾਹਵੇਹ ਨੇ ਤੁਹਾਨੂੰ ਕਾਦੇਸ਼ ਬਰਨੇਆ ਤੋਂ ਬਾਹਰ ਭੇਜਿਆ ਤਾਂ ਉਸ ਨੇ ਕਿਹਾ, “ਉੱਪਰ ਜਾਓ ਅਤੇ ਜਿਹੜੀ ਧਰਤੀ ਮੈਂ ਤੁਹਾਨੂੰ ਦਿੱਤੀ ਹੈ ਉਸ ਉੱਤੇ ਕਬਜ਼ਾ ਕਰੋ।” ਪਰ ਤੁਸੀਂ ਆਪਣੇ ਪਰਮੇਸ਼ਵਰ ਦੇ ਹੁਕਮ ਤੋਂ ਬਾਗੀ ਹੋ ਗਏ ਅਤੇ ਤੁਸੀਂ ਉਸ ਉੱਤੇ ਭਰੋਸਾ ਨਹੀਂ ਕੀਤਾ, ਤੇ ਨਾ ਹੀ ਉਸ ਦਾ ਕਹਿਣਾ ਮੰਨਿਆ।

24ਜਦੋਂ ਤੋਂ ਮੈਂ ਤੁਹਾਨੂੰ ਜਾਣਦਾ ਹਾਂ ਤੁਸੀਂ ਯਾਹਵੇਹ ਦੇ ਵਿਰੁੱਧ ਬਾਗ਼ੀ ਰਹੇ ਹੋ।

25ਮੈਂ ਉਹਨਾਂ ਚਾਲੀ ਦਿਨ ਅਤੇ ਚਾਲੀ ਰਾਤਾਂ ਵਿੱਚ ਯਾਹਵੇਹ ਦੇ ਅੱਗੇ ਮੂੰਹ ਭਾਰ ਡਿੱਗ ਕੇ ਪਿਆ ਰਿਹਾ, ਕਿਉਂਕਿ ਯਾਹਵੇਹ ਨੇ ਕਿਹਾ ਸੀ ਕਿ ਉਹ ਤੁਹਾਨੂੰ ਨਾਸ ਕਰ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.