ਬਿਵਸਥਾ 9

ਤੁਸੀਂ ਤਬੇਰਾਹ, ਮੱਸਾਹ ਅਤੇ ਕਿਬਰੋਥ ਹੱਤਾਵਹ ਵਿੱਚ ਵੀ ਯਾਹਵੇਹ ਨੂੰ ਕ੍ਰੋਧਿਤ ਕੀਤਾ ਸੀ।

Deuteronomy 9:22 (UKJV) And at Taberah, and at Massah, and at Kibrothhattaavah, all of you provoked the LORD to wrath.

20ਅਤੇ ਯਾਹਵੇਹ ਹਾਰੋਨ ਉੱਤੇ ਬਹੁਤ ਨਾਰਾਜ਼ ਸੀ ਕਿ ਉਸਨੂੰ ਤਬਾਹ ਕਰ ਦੇਵੇ, ਪਰ ਉਸ ਸਮੇਂ ਮੈਂ ਹਾਰੋਨ ਲਈ ਵੀ ਪ੍ਰਾਰਥਨਾ ਕੀਤੀ।

21ਨਾਲੇ ਮੈਂ ਤੁਹਾਡੇ ਉਹ ਪਾਪੀ ਵੱਛੇ ਨੂੰ ਜਿਹੜਾ ਤੁਸੀਂ ਬਣਾਇਆ ਸੀ, ਲੈ ਕੇ ਅੱਗ ਵਿੱਚ ਸਾੜ ਦਿੱਤਾ। ਫਿਰ ਮੈਂ ਇਸਨੂੰ ਕੁਚਲਿਆ ਅਤੇ ਇਸਨੂੰ ਧੂੜ ਵਾਂਗ ਬਰੀਕ ਪੀਸਿਆ ਅਤੇ ਧੂੜ ਨੂੰ ਪਹਾੜ ਤੋਂ ਹੇਠਾਂ ਵਗਣ ਵਾਲੀ ਨਦੀ ਵਿੱਚ ਸੁੱਟ ਦਿੱਤਾ।

22ਤੁਸੀਂ ਤਬੇਰਾਹ, ਮੱਸਾਹ ਅਤੇ ਕਿਬਰੋਥ ਹੱਤਾਵਹ ਵਿੱਚ ਵੀ ਯਾਹਵੇਹ ਨੂੰ ਕ੍ਰੋਧਿਤ ਕੀਤਾ ਸੀ।

23ਅਤੇ ਜਦੋਂ ਯਾਹਵੇਹ ਨੇ ਤੁਹਾਨੂੰ ਕਾਦੇਸ਼ ਬਰਨੇਆ ਤੋਂ ਬਾਹਰ ਭੇਜਿਆ ਤਾਂ ਉਸ ਨੇ ਕਿਹਾ, “ਉੱਪਰ ਜਾਓ ਅਤੇ ਜਿਹੜੀ ਧਰਤੀ ਮੈਂ ਤੁਹਾਨੂੰ ਦਿੱਤੀ ਹੈ ਉਸ ਉੱਤੇ ਕਬਜ਼ਾ ਕਰੋ।” ਪਰ ਤੁਸੀਂ ਆਪਣੇ ਪਰਮੇਸ਼ਵਰ ਦੇ ਹੁਕਮ ਤੋਂ ਬਾਗੀ ਹੋ ਗਏ ਅਤੇ ਤੁਸੀਂ ਉਸ ਉੱਤੇ ਭਰੋਸਾ ਨਹੀਂ ਕੀਤਾ, ਤੇ ਨਾ ਹੀ ਉਸ ਦਾ ਕਹਿਣਾ ਮੰਨਿਆ।

24ਜਦੋਂ ਤੋਂ ਮੈਂ ਤੁਹਾਨੂੰ ਜਾਣਦਾ ਹਾਂ ਤੁਸੀਂ ਯਾਹਵੇਹ ਦੇ ਵਿਰੁੱਧ ਬਾਗ਼ੀ ਰਹੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.