ਬਿਵਸਥਾ 9

ਨਾਲੇ ਮੈਂ ਤੁਹਾਡੇ ਉਹ ਪਾਪੀ ਵੱਛੇ ਨੂੰ ਜਿਹੜਾ ਤੁਸੀਂ ਬਣਾਇਆ ਸੀ, ਲੈ ਕੇ ਅੱਗ ਵਿੱਚ ਸਾੜ ਦਿੱਤਾ। ਫਿਰ ਮੈਂ ਇਸਨੂੰ ਕੁਚਲਿਆ ਅਤੇ ਇਸਨੂੰ ਧੂੜ ਵਾਂਗ ਬਰੀਕ ਪੀਸਿਆ ਅਤੇ ਧੂੜ ਨੂੰ ਪਹਾੜ ਤੋਂ ਹੇਠਾਂ ਵਗਣ ਵਾਲੀ ਨਦੀ ਵਿੱਚ ਸੁੱਟ ਦਿੱਤਾ।

Deuteronomy 9:21 (UKJV) And I took your sin, the calf which all of you had made, and burnt it with fire, and stamped it, and ground it very small, even until it was as small as dust: and I cast the dust thereof into the brook that descended out of the mount.

19ਮੈਂ ਯਾਹਵੇਹ ਦੇ ਕ੍ਰੋਧ ਅਤੇ ਕਹਿਰ ਤੋਂ ਡਰਦਾ ਸੀ, ਕਿਉਂਕਿ ਉਹ ਤੁਹਾਡੇ ਉੱਤੇ ਇੰਨਾ ਕ੍ਰੋਧਵਾਨ ਸੀ ਕਿ ਤੁਹਾਨੂੰ ਤਬਾਹ ਕਰ ਦੇਵੇ, ਪਰ ਫਿਰ ਵੀ ਯਾਹਵੇਹ ਨੇ ਮੇਰੀ ਗੱਲ ਸੁਣੀ।

20ਅਤੇ ਯਾਹਵੇਹ ਹਾਰੋਨ ਉੱਤੇ ਬਹੁਤ ਨਾਰਾਜ਼ ਸੀ ਕਿ ਉਸਨੂੰ ਤਬਾਹ ਕਰ ਦੇਵੇ, ਪਰ ਉਸ ਸਮੇਂ ਮੈਂ ਹਾਰੋਨ ਲਈ ਵੀ ਪ੍ਰਾਰਥਨਾ ਕੀਤੀ।

21ਨਾਲੇ ਮੈਂ ਤੁਹਾਡੇ ਉਹ ਪਾਪੀ ਵੱਛੇ ਨੂੰ ਜਿਹੜਾ ਤੁਸੀਂ ਬਣਾਇਆ ਸੀ, ਲੈ ਕੇ ਅੱਗ ਵਿੱਚ ਸਾੜ ਦਿੱਤਾ। ਫਿਰ ਮੈਂ ਇਸਨੂੰ ਕੁਚਲਿਆ ਅਤੇ ਇਸਨੂੰ ਧੂੜ ਵਾਂਗ ਬਰੀਕ ਪੀਸਿਆ ਅਤੇ ਧੂੜ ਨੂੰ ਪਹਾੜ ਤੋਂ ਹੇਠਾਂ ਵਗਣ ਵਾਲੀ ਨਦੀ ਵਿੱਚ ਸੁੱਟ ਦਿੱਤਾ।

22ਤੁਸੀਂ ਤਬੇਰਾਹ, ਮੱਸਾਹ ਅਤੇ ਕਿਬਰੋਥ ਹੱਤਾਵਹ ਵਿੱਚ ਵੀ ਯਾਹਵੇਹ ਨੂੰ ਕ੍ਰੋਧਿਤ ਕੀਤਾ ਸੀ।

23ਅਤੇ ਜਦੋਂ ਯਾਹਵੇਹ ਨੇ ਤੁਹਾਨੂੰ ਕਾਦੇਸ਼ ਬਰਨੇਆ ਤੋਂ ਬਾਹਰ ਭੇਜਿਆ ਤਾਂ ਉਸ ਨੇ ਕਿਹਾ, “ਉੱਪਰ ਜਾਓ ਅਤੇ ਜਿਹੜੀ ਧਰਤੀ ਮੈਂ ਤੁਹਾਨੂੰ ਦਿੱਤੀ ਹੈ ਉਸ ਉੱਤੇ ਕਬਜ਼ਾ ਕਰੋ।” ਪਰ ਤੁਸੀਂ ਆਪਣੇ ਪਰਮੇਸ਼ਵਰ ਦੇ ਹੁਕਮ ਤੋਂ ਬਾਗੀ ਹੋ ਗਏ ਅਤੇ ਤੁਸੀਂ ਉਸ ਉੱਤੇ ਭਰੋਸਾ ਨਹੀਂ ਕੀਤਾ, ਤੇ ਨਾ ਹੀ ਉਸ ਦਾ ਕਹਿਣਾ ਮੰਨਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.