ਬਿਵਸਥਾ 9

ਮੈਂ ਯਾਹਵੇਹ ਦੇ ਕ੍ਰੋਧ ਅਤੇ ਕਹਿਰ ਤੋਂ ਡਰਦਾ ਸੀ, ਕਿਉਂਕਿ ਉਹ ਤੁਹਾਡੇ ਉੱਤੇ ਇੰਨਾ ਕ੍ਰੋਧਵਾਨ ਸੀ ਕਿ ਤੁਹਾਨੂੰ ਤਬਾਹ ਕਰ ਦੇਵੇ, ਪਰ ਫਿਰ ਵੀ ਯਾਹਵੇਹ ਨੇ ਮੇਰੀ ਗੱਲ ਸੁਣੀ।

Deuteronomy 9:19 (UKJV) For I was afraid of the anger and hot displeasure, wherewith the LORD was angry against you to destroy you. But the LORD hearkened unto me at that time also.

17ਇਸ ਲਈ ਮੈਂ ਉਹ ਦੋਵੇਂ ਫੱਟੀਆਂ ਲੈ ਕੇ ਆਪਣੇ ਹੱਥਾਂ ਵਿੱਚੋਂ ਸੁੱਟ ਦਿੱਤੀਆਂ ਅਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਟੁਕੜੇ ਕਰ ਦਿੱਤੇ।

18ਤਦ ਮੈਂ ਇੱਕ ਵਾਰ ਫਿਰ ਯਾਹਵੇਹ ਦੇ ਅੱਗੇ ਚਾਲੀ ਦਿਨ ਅਤੇ ਚਾਲੀ ਰਾਤਾਂ ਤੱਕ ਪਿਆ ਰਿਹਾ। ਮੈਂ ਨਾ ਤਾਂ ਰੋਟੀ ਖਾਧੀ ਅਤੇ ਨਾ ਹੀ ਪਾਣੀ ਪੀਤਾ ਕਿਉਂ ਜੋ ਤੁਸੀਂ ਉਹ ਸਾਰੇ ਪਾਪ ਕੀਤੇ ਸਨ, ਜੋ ਯਾਹਵੇਹ ਦੀ ਨਿਗਾਹ ਵਿੱਚ ਭੈੜੇ ਸਨ ਅਤੇ ਉਸ ਦਾ ਗੁੱਸਾ ਭੜਕਾਇਆ।

19ਮੈਂ ਯਾਹਵੇਹ ਦੇ ਕ੍ਰੋਧ ਅਤੇ ਕਹਿਰ ਤੋਂ ਡਰਦਾ ਸੀ, ਕਿਉਂਕਿ ਉਹ ਤੁਹਾਡੇ ਉੱਤੇ ਇੰਨਾ ਕ੍ਰੋਧਵਾਨ ਸੀ ਕਿ ਤੁਹਾਨੂੰ ਤਬਾਹ ਕਰ ਦੇਵੇ, ਪਰ ਫਿਰ ਵੀ ਯਾਹਵੇਹ ਨੇ ਮੇਰੀ ਗੱਲ ਸੁਣੀ।

20ਅਤੇ ਯਾਹਵੇਹ ਹਾਰੋਨ ਉੱਤੇ ਬਹੁਤ ਨਾਰਾਜ਼ ਸੀ ਕਿ ਉਸਨੂੰ ਤਬਾਹ ਕਰ ਦੇਵੇ, ਪਰ ਉਸ ਸਮੇਂ ਮੈਂ ਹਾਰੋਨ ਲਈ ਵੀ ਪ੍ਰਾਰਥਨਾ ਕੀਤੀ।

21ਨਾਲੇ ਮੈਂ ਤੁਹਾਡੇ ਉਹ ਪਾਪੀ ਵੱਛੇ ਨੂੰ ਜਿਹੜਾ ਤੁਸੀਂ ਬਣਾਇਆ ਸੀ, ਲੈ ਕੇ ਅੱਗ ਵਿੱਚ ਸਾੜ ਦਿੱਤਾ। ਫਿਰ ਮੈਂ ਇਸਨੂੰ ਕੁਚਲਿਆ ਅਤੇ ਇਸਨੂੰ ਧੂੜ ਵਾਂਗ ਬਰੀਕ ਪੀਸਿਆ ਅਤੇ ਧੂੜ ਨੂੰ ਪਹਾੜ ਤੋਂ ਹੇਠਾਂ ਵਗਣ ਵਾਲੀ ਨਦੀ ਵਿੱਚ ਸੁੱਟ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.