ਬਿਵਸਥਾ 9

ਤਦ ਮੈਂ ਇੱਕ ਵਾਰ ਫਿਰ ਯਾਹਵੇਹ ਦੇ ਅੱਗੇ ਚਾਲੀ ਦਿਨ ਅਤੇ ਚਾਲੀ ਰਾਤਾਂ ਤੱਕ ਪਿਆ ਰਿਹਾ। ਮੈਂ ਨਾ ਤਾਂ ਰੋਟੀ ਖਾਧੀ ਅਤੇ ਨਾ ਹੀ ਪਾਣੀ ਪੀਤਾ ਕਿਉਂ ਜੋ ਤੁਸੀਂ ਉਹ ਸਾਰੇ ਪਾਪ ਕੀਤੇ ਸਨ, ਜੋ ਯਾਹਵੇਹ ਦੀ ਨਿਗਾਹ ਵਿੱਚ ਭੈੜੇ ਸਨ ਅਤੇ ਉਸ ਦਾ ਗੁੱਸਾ ਭੜਕਾਇਆ।

Deuteronomy 9:18 (UKJV) And I fell down before the LORD, as at the first, forty days and forty nights: I did neither eat bread, nor drink water, because of all your sins which all of you sinned, in doing wickedly in the sight of the LORD, to provoke him to anger.

16ਜਦੋਂ ਮੈਂ ਨਿਗਾਹ ਕੀਤੀ ਤਾਂ ਵੇਖਿਆ ਕਿ ਤੁਸੀਂ ਆਪਣੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਸੀ! ਤੁਸੀਂ ਆਪਣੇ ਲਈ ਇੱਕ ਵੱਛੇ ਦੇ ਰੂਪ ਵਿੱਚ ਇੱਕ ਮੂਰਤੀ ਬਣਾਈ ਸੀ। ਤੁਸੀਂ ਉਸ ਰਾਹ ਤੋਂ ਛੇਤੀ ਹੀ ਹਟ ਗਏ ਸੀ ਜਿਸਦਾ ਯਾਹਵੇਹ ਨੇ ਤੁਹਾਨੂੰ ਹੁਕਮ ਦਿੱਤਾ ਸੀ।

17ਇਸ ਲਈ ਮੈਂ ਉਹ ਦੋਵੇਂ ਫੱਟੀਆਂ ਲੈ ਕੇ ਆਪਣੇ ਹੱਥਾਂ ਵਿੱਚੋਂ ਸੁੱਟ ਦਿੱਤੀਆਂ ਅਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਟੁਕੜੇ ਕਰ ਦਿੱਤੇ।

18ਤਦ ਮੈਂ ਇੱਕ ਵਾਰ ਫਿਰ ਯਾਹਵੇਹ ਦੇ ਅੱਗੇ ਚਾਲੀ ਦਿਨ ਅਤੇ ਚਾਲੀ ਰਾਤਾਂ ਤੱਕ ਪਿਆ ਰਿਹਾ। ਮੈਂ ਨਾ ਤਾਂ ਰੋਟੀ ਖਾਧੀ ਅਤੇ ਨਾ ਹੀ ਪਾਣੀ ਪੀਤਾ ਕਿਉਂ ਜੋ ਤੁਸੀਂ ਉਹ ਸਾਰੇ ਪਾਪ ਕੀਤੇ ਸਨ, ਜੋ ਯਾਹਵੇਹ ਦੀ ਨਿਗਾਹ ਵਿੱਚ ਭੈੜੇ ਸਨ ਅਤੇ ਉਸ ਦਾ ਗੁੱਸਾ ਭੜਕਾਇਆ।

19ਮੈਂ ਯਾਹਵੇਹ ਦੇ ਕ੍ਰੋਧ ਅਤੇ ਕਹਿਰ ਤੋਂ ਡਰਦਾ ਸੀ, ਕਿਉਂਕਿ ਉਹ ਤੁਹਾਡੇ ਉੱਤੇ ਇੰਨਾ ਕ੍ਰੋਧਵਾਨ ਸੀ ਕਿ ਤੁਹਾਨੂੰ ਤਬਾਹ ਕਰ ਦੇਵੇ, ਪਰ ਫਿਰ ਵੀ ਯਾਹਵੇਹ ਨੇ ਮੇਰੀ ਗੱਲ ਸੁਣੀ।

20ਅਤੇ ਯਾਹਵੇਹ ਹਾਰੋਨ ਉੱਤੇ ਬਹੁਤ ਨਾਰਾਜ਼ ਸੀ ਕਿ ਉਸਨੂੰ ਤਬਾਹ ਕਰ ਦੇਵੇ, ਪਰ ਉਸ ਸਮੇਂ ਮੈਂ ਹਾਰੋਨ ਲਈ ਵੀ ਪ੍ਰਾਰਥਨਾ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.