9ਉਸ ਦੇ ਚੰਗੇ ਮਕਸਦ ਦੇ ਅਨੁਸਾਰ ਉਸ ਦੀ ਇੱਛਾ ਦਾ ਭੇਤ ਸਾਨੂੰ ਪ੍ਰਗਟ ਕੀਤਾ, ਜਿਸ ਨੂੰ ਉਸ ਨੇ ਮਸੀਹ ਵਿੱਚ ਸਥਾਪਿਤ ਕੀਤਾ।
10ਸਮਾਂ ਪੂਰਾ ਹੋਣ ਤੇ ਉਹ ਆਪ ਜੋ ਸਵਰਗ ਵਿੱਚ ਅਤੇ ਧਰਤੀ ਉੱਤੇ ਸਾਰੀਆਂ ਚੀਜ਼ਾਂ ਨੂੰ ਮਸੀਹ ਵਿੱਚ ਇਕੱਠਾ ਕਰੇ।
11ਉਸ ਵਿੱਚ ਅਸੀਂ ਵੀ ਚੁਣੇ ਗਏ ਹਾਂ, ਅਤੇ ਉਸ ਦੀ ਯੋਜਨਾ ਦੇ ਅਨੁਸਾਰ ਪਹਿਲਾਂ ਤੋਂ ਨਿਰਧਾਰਤ ਕੀਤਾ ਗਿਆ ਸੀ ਜੋ ਉਸ ਦੀ ਇੱਛਾ ਦੇ ਉਦੇਸ਼ ਦੇ ਅਨੁਸਾਰ ਸਭ ਕੁਝ ਕਰਦਾ ਹੈ,
12ਇਸ ਲਈ ਕਿ ਅਸੀਂ ਜਿਨਾਂ ਨੇ ਮਸੀਹ ਵਿੱਚ ਸਭ ਤੋਂ ਪਹਿਲਾਂ ਉਮੀਦ ਰੱਖੀ, ਉਸ ਦੀ ਮਹਿਮਾ ਦੀ ਉਸਤਤ ਹਾਂ।
13ਅਤੇ ਜਦੋਂ ਤੁਸੀਂ ਸੱਚ ਦਾ ਸੰਦੇਸ਼ ਸੁਣਿਆ ਜੋ ਤੁਹਾਡੀ ਮੁਕਤੀ ਦੀ ਖੁਸ਼ਖ਼ਬਰੀ ਹੈ ਤਾਂ ਤੁਸੀਂ ਵੀ ਮਸੀਹ ਵਿੱਚ ਸ਼ਾਮਲ ਹੋ ਗਏ। ਜਦੋਂ ਤੁਸੀਂ ਵਿਸ਼ਵਾਸ ਕੀਤਾ ਤਾਂ ਤੁਹਾਡੇ ਉੱਤੇ ਪਵਿੱਤਰ ਆਤਮਾ ਦੁਆਰਾ ਵਾਅਦੇ ਦੀ ਇੱਕ ਮੋਹਰ ਲਗਾਈ ਗਈ।