11ਇਸ ਲਈ, ਯਾਦ ਰੱਖੋ ਕਿ ਜੋ ਤੁਸੀਂ ਜਨਮ ਤੋਂ ਗ਼ੈਰ-ਯਹੂਦੀ ਹੋ ਅਤੇ ਉਨ੍ਹਾਂ ਤੋਂ ਜਿਹਨਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਹੈ ਅਸੁੰਨਤੀ ਅਖਵਾਉਂਦੇ ਸੀ।
12ਯਾਦ ਰੱਖੋ ਕਿ ਉਸ ਸਮੇਂ ਤੁਸੀਂ ਸੰਸਾਰ ਵਿੱਚ ਮਸੀਹ ਤੋਂ ਵੱਖਰੇ ਸੀ, ਅਤੇ ਨਾ ਹੀ ਇਸਰਾਏਲ ਦੇ ਨਾਗਰਿਕ ਸੀ, ਅਤੇ ਬਿਨਾਂ ਵਾਅਦੇ ਅਤੇ ਬਿਨਾਂ ਆਸ ਅਤੇ ਬਿਨਾਂ ਪਰਮੇਸ਼ਵਰ ਦੇ ਸੀ।
13ਪਰ ਹੁਣ ਮਸੀਹ ਯਿਸ਼ੂ ਵਿੱਚ ਤੁਸੀਂ ਜੋ ਕਦੇ ਦੂਰ ਹੋ ਗਏ ਸੀ, ਮਸੀਹ ਦੇ ਲਹੂ ਦੁਆਰਾ ਨੇੜੇ ਲਿਆਏ ਗਏ ਹੋ।
14ਕਿਉਂਕਿ ਮਸੀਹ ਆਪ ਹੀ ਸਾਡੀ ਸ਼ਾਂਤੀ ਹੈ, ਜਿਸ ਨੇ ਦੋਹਾਂ ਸਮੂਹਾਂ ਦੇ ਸਰੀਰ ਵਿੱਚ ਦੀ ਦੁਸ਼ਮਣੀ ਦੀ ਵੰਡਣ ਵਾਲੀ ਕੰਧ ਨੂੰ ਢਾਹ ਦਿੱਤਾ ਅਤੇ ਉਹਨਾਂ ਨੂੰ ਇੱਕ ਬਣਾ ਦਿੱਤਾ ਹੈ
15ਆਪਣੇ ਸਰੀਰ ਵਿੱਚ ਬਿਵਸਥਾ ਨੂੰ ਬਿਧੀਆਂ ਅਤੇ ਕਾਨੂੰਨਾਂ ਸਮੇਤ ਇੱਕ ਪਾਸੇ ਰੱਖ ਕੇ। ਉਸ ਦਾ ਉਦੇਸ਼ ਆਪਣੇ ਆਪ ਵਿੱਚ ਦੋਵਾਂ ਵਿੱਚੋਂ ਇੱਕ ਨਵੀਂ ਮਨੁੱਖਤਾ ਪੈਦਾ ਕਰਨਾ ਸੀ, ਇਸ ਤਰ੍ਹਾਂ ਸ਼ਾਂਤੀ ਬਣਾਉਣਾ ਸੀ।