ਅਫ਼ਸੀਆਂ 2

ਕਿਉਂਕਿ ਮਸੀਹ ਆਪ ਹੀ ਸਾਡੀ ਸ਼ਾਂਤੀ ਹੈ, ਜਿਸ ਨੇ ਦੋਹਾਂ ਸਮੂਹਾਂ ਦੇ ਸਰੀਰ ਵਿੱਚ ਦੀ ਦੁਸ਼ਮਣੀ ਦੀ ਵੰਡਣ ਵਾਲੀ ਕੰਧ ਨੂੰ ਢਾਹ ਦਿੱਤਾ ਅਤੇ ਉਹਨਾਂ ਨੂੰ ਇੱਕ ਬਣਾ ਦਿੱਤਾ ਹੈ

Ephesians 2:14 (UKJV) For he is our peace, who has made both one, and has broken down the middle wall of partition between us;

12ਯਾਦ ਰੱਖੋ ਕਿ ਉਸ ਸਮੇਂ ਤੁਸੀਂ ਸੰਸਾਰ ਵਿੱਚ ਮਸੀਹ ਤੋਂ ਵੱਖਰੇ ਸੀ, ਅਤੇ ਨਾ ਹੀ ਇਸਰਾਏਲ ਦੇ ਨਾਗਰਿਕ ਸੀ, ਅਤੇ ਬਿਨਾਂ ਵਾਅਦੇ ਅਤੇ ਬਿਨਾਂ ਆਸ ਅਤੇ ਬਿਨਾਂ ਪਰਮੇਸ਼ਵਰ ਦੇ ਸੀ।

13ਪਰ ਹੁਣ ਮਸੀਹ ਯਿਸ਼ੂ ਵਿੱਚ ਤੁਸੀਂ ਜੋ ਕਦੇ ਦੂਰ ਹੋ ਗਏ ਸੀ, ਮਸੀਹ ਦੇ ਲਹੂ ਦੁਆਰਾ ਨੇੜੇ ਲਿਆਏ ਗਏ ਹੋ।

14ਕਿਉਂਕਿ ਮਸੀਹ ਆਪ ਹੀ ਸਾਡੀ ਸ਼ਾਂਤੀ ਹੈ, ਜਿਸ ਨੇ ਦੋਹਾਂ ਸਮੂਹਾਂ ਦੇ ਸਰੀਰ ਵਿੱਚ ਦੀ ਦੁਸ਼ਮਣੀ ਦੀ ਵੰਡਣ ਵਾਲੀ ਕੰਧ ਨੂੰ ਢਾਹ ਦਿੱਤਾ ਅਤੇ ਉਹਨਾਂ ਨੂੰ ਇੱਕ ਬਣਾ ਦਿੱਤਾ ਹੈ

15ਆਪਣੇ ਸਰੀਰ ਵਿੱਚ ਬਿਵਸਥਾ ਨੂੰ ਬਿਧੀਆਂ ਅਤੇ ਕਾਨੂੰਨਾਂ ਸਮੇਤ ਇੱਕ ਪਾਸੇ ਰੱਖ ਕੇ। ਉਸ ਦਾ ਉਦੇਸ਼ ਆਪਣੇ ਆਪ ਵਿੱਚ ਦੋਵਾਂ ਵਿੱਚੋਂ ਇੱਕ ਨਵੀਂ ਮਨੁੱਖਤਾ ਪੈਦਾ ਕਰਨਾ ਸੀ, ਇਸ ਤਰ੍ਹਾਂ ਸ਼ਾਂਤੀ ਬਣਾਉਣਾ ਸੀ।

16ਅਤੇ ਇੱਕ ਸਰੀਰ ਵਿੱਚ ਉਨ੍ਹਾਂ ਦੋਹਾਂ ਨੂੰ ਸਲੀਬ ਦੇ ਰਾਹੀਂ ਪਰਮੇਸ਼ਵਰ ਨਾਲ ਮੇਲ ਕਰਨ ਲਈ, ਜਿਸ ਦੁਆਰਾ ਉਸ ਨੇ ਉਨ੍ਹਾਂ ਦੀ ਦੁਸ਼ਮਣੀ ਨੂੰ ਮਾਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.