16ਅਤੇ ਇੱਕ ਸਰੀਰ ਵਿੱਚ ਉਨ੍ਹਾਂ ਦੋਹਾਂ ਨੂੰ ਸਲੀਬ ਦੇ ਰਾਹੀਂ ਪਰਮੇਸ਼ਵਰ ਨਾਲ ਮੇਲ ਕਰਨ ਲਈ, ਜਿਸ ਦੁਆਰਾ ਉਸ ਨੇ ਉਨ੍ਹਾਂ ਦੀ ਦੁਸ਼ਮਣੀ ਨੂੰ ਮਾਰ ਦਿੱਤਾ।
17ਅਤੇ ਮਸੀਹ ਨੇ ਆ ਕੇ ਦੋਹਾਂ ਨੂੰ ਜਿਹੜੇ ਦੂਰ ਸਨ ਅਤੇ ਨੇੜੇ ਸਨ, ਸ਼ਾਂਤੀ ਦੀ ਖੁਸ਼ਖ਼ਬਰੀ ਸੁਣਾਈ।
18ਉਸ ਦੇ ਰਾਹੀਂ ਅਸੀਂ ਦੋਵੇਂ ਇੱਕ ਆਤਮਾ ਦੁਆਰਾ ਪਿਤਾ ਤੱਕ ਪਹੁੰਚ ਕਰ ਸਕਦੇ ਹਾਂ।
19ਇਸ ਲਈ ਤੁਸੀਂ ਹੁਣ ਪਰਦੇਸੀ ਅਤੇ ਯਾਤਰੀ ਨਹੀਂ ਹੋ, ਪਰ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਦੇ ਨਾਲ ਇੱਕ ਸੰਗੀ ਨਾਗਰਿਕ ਅਤੇ ਪਰਮੇਸ਼ਵਰ ਦੇ ਪਰਿਵਾਰ ਹੋ।
20ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ, ਜਿਸ ਦਾ ਮੁੱਖ ਅਧਾਰ ਮਸੀਹ ਯਿਸ਼ੂ ਸੀ।