18ਉਸ ਦੇ ਰਾਹੀਂ ਅਸੀਂ ਦੋਵੇਂ ਇੱਕ ਆਤਮਾ ਦੁਆਰਾ ਪਿਤਾ ਤੱਕ ਪਹੁੰਚ ਕਰ ਸਕਦੇ ਹਾਂ।
19ਇਸ ਲਈ ਤੁਸੀਂ ਹੁਣ ਪਰਦੇਸੀ ਅਤੇ ਯਾਤਰੀ ਨਹੀਂ ਹੋ, ਪਰ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਦੇ ਨਾਲ ਇੱਕ ਸੰਗੀ ਨਾਗਰਿਕ ਅਤੇ ਪਰਮੇਸ਼ਵਰ ਦੇ ਪਰਿਵਾਰ ਹੋ।
20ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ, ਜਿਸ ਦਾ ਮੁੱਖ ਅਧਾਰ ਮਸੀਹ ਯਿਸ਼ੂ ਸੀ।
21ਉਸ ਵਿੱਚ ਸਾਰੀ ਇਮਾਰਤ ਜੁੜ ਜਾਂਦੀ ਹੈ ਅਤੇ ਇਕੱਠੇ ਹੋ ਕੇ ਪ੍ਰਭੂ ਲਈ ਪਵਿੱਤਰ ਮੰਦਰ ਬਣ ਜਾਂਦੀ ਹੈ।
22ਅਤੇ ਉਸ ਵਿੱਚ ਤੁਸੀਂ ਵੀ ਇੱਕ ਨਿਵਾਸ ਸਥਾਨ ਬਣਨ ਲਈ ਇਕੱਠੇ ਕੀਤੇ ਗਏ ਹੋ, ਜਿਸ ਵਿੱਚ ਪਰਮੇਸ਼ਵਰ ਆਪਣੀ ਆਤਮਾ ਦੁਆਰਾ ਵਾਸ ਕਰਦਾ ਹੈ।