9“ਉਹ ਚੜ੍ਹਿਆ” ਦਾ ਕੀ ਮਤਲਬ ਹੈ, ਇਸ ਤੋਂ ਇਲਾਵਾ ਮਸੀਹ ਧਰਤੀ ਦੇ ਹੇਠਲੇ, ਥਾਵਾਂ ਵਿੱਚ ਵੀ ਉੱਤਰਿਆ ਸੀ?
10ਉਹ, ਜੋ ਉਤਰਦਾ ਹੈ, ਉਹ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਭਰਨ ਲਈ ਅਕਾਸ਼ ਤੋਂ ਉੱਚੇ ਸਥਾਨ ਤੇ ਚੜ੍ਹਦਾ ਹੈ।
11ਇਸ ਲਈ ਮਸੀਹ ਨੇ ਖੁਦ ਰਸੂਲ, ਨਬੀ, ਪ੍ਰਚਾਰਕ, ਪਾਦਰੀ ਅਤੇ ਅਧਿਆਪਕ ਦਿੱਤੇ,
12ਤਾਂ ਜੋ ਆਪਣੇ ਸੰਤਾਂ ਨੂੰ ਸੇਵਾ ਦੇ ਕੰਮਾਂ ਲਈ ਤਿਆਰ ਕਰਨ, ਤਾਂ ਜੋ ਮਸੀਹ ਦਾ ਸਰੀਰ ਤਿਆਰ ਕੀਤਾ ਜਾ ਸਕੇ।
13ਜਦੋਂ ਤੱਕ ਅਸੀਂ ਸਾਰੇ ਵਿਸ਼ਵਾਸ ਅਤੇ ਪਰਮੇਸ਼ਵਰ ਦੇ ਪੁੱਤਰ ਦੇ ਗਿਆਨ ਵਿੱਚ ਏਕਤਾ ਪ੍ਰਾਪਤ ਨਹੀਂ ਕਰਦੇ ਅਤੇ ਸਿਆਣੇ ਨਹੀਂ ਹੋ ਜਾਂਦੇ ਹਾਂ, ਮਸੀਹ ਦੀ ਸੰਪੂਰਨਤਾ ਵਿੱਚ ਪੂਰੇ ਨਾ ਹੋ ਜਾਈਏ।