ਅਫ਼ਸੀਆਂ 4

ਕਿ ਅਸੀਂ ਅਗਾਹਾਂ ਨੂੰ ਬਾਲਕ ਨਾ ਰਹੀਏ, ਜੋ ਸਮੁੰਦਰ ਦੀ ਲਹਿਰਾਂ ਵਾਂਗ ਇੱਧਰ-ਉੱਧਰ ਉਛਾਲੇ ਜਾਣ ਅਤੇ ਮਨੁੱਖ ਦੀ ਧੋਖੇਬਾਜ਼ ਬੁੱਧੀ ਅਤੇ ਮਨੁੱਖ ਦੀ ਚਲਾਕੀ ਦੇ ਤੂਫ਼ਾਨ ਤੋਂ ਦੂਰ ਰਹਿ ਸਕੀਏ।

Ephesians 4:14 (UKJV) That we henceforth be no more children, tossed back and forth, and carried about with every wind of doctrine, by the sleight of men, and cunning craftiness, whereby they lie in wait to deceive;

12ਤਾਂ ਜੋ ਆਪਣੇ ਸੰਤਾਂ ਨੂੰ ਸੇਵਾ ਦੇ ਕੰਮਾਂ ਲਈ ਤਿਆਰ ਕਰਨ, ਤਾਂ ਜੋ ਮਸੀਹ ਦਾ ਸਰੀਰ ਤਿਆਰ ਕੀਤਾ ਜਾ ਸਕੇ।

13ਜਦੋਂ ਤੱਕ ਅਸੀਂ ਸਾਰੇ ਵਿਸ਼ਵਾਸ ਅਤੇ ਪਰਮੇਸ਼ਵਰ ਦੇ ਪੁੱਤਰ ਦੇ ਗਿਆਨ ਵਿੱਚ ਏਕਤਾ ਪ੍ਰਾਪਤ ਨਹੀਂ ਕਰਦੇ ਅਤੇ ਸਿਆਣੇ ਨਹੀਂ ਹੋ ਜਾਂਦੇ ਹਾਂ, ਮਸੀਹ ਦੀ ਸੰਪੂਰਨਤਾ ਵਿੱਚ ਪੂਰੇ ਨਾ ਹੋ ਜਾਈਏ।

14ਕਿ ਅਸੀਂ ਅਗਾਹਾਂ ਨੂੰ ਬਾਲਕ ਨਾ ਰਹੀਏ, ਜੋ ਸਮੁੰਦਰ ਦੀ ਲਹਿਰਾਂ ਵਾਂਗ ਇੱਧਰ-ਉੱਧਰ ਉਛਾਲੇ ਜਾਣ ਅਤੇ ਮਨੁੱਖ ਦੀ ਧੋਖੇਬਾਜ਼ ਬੁੱਧੀ ਅਤੇ ਮਨੁੱਖ ਦੀ ਚਲਾਕੀ ਦੇ ਤੂਫ਼ਾਨ ਤੋਂ ਦੂਰ ਰਹਿ ਸਕੀਏ।

15ਸਗੋਂ ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰ੍ਹਾਂ ਵਧਦੇ ਜਾਈਏ।

16ਜਿਸ ਦੁਆਰਾ ਪੂਰਾ ਸਰੀਰ ਜੁੜਦਾ ਅਤੇ ਬਣਦਾ ਹੈ ਅਤੇ ਪਿਆਰ ਨਾਲ ਵਧਦਾ ਹੈ ਕਿਉਂਕਿ ਹਰੇਕ ਅੰਗ ਆਪਣਾ ਕੰਮ ਸਹੀ ਢੰਗ ਨਾਲ ਕਰਦਾ ਰਹਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.