ਅਫ਼ਸੀਆਂ 4

ਸਗੋਂ ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰ੍ਹਾਂ ਵਧਦੇ ਜਾਈਏ।

Ephesians 4:15 (UKJV) But speaking the truth in love, may grow up into him in all things, which is the head, even Christ:

13ਜਦੋਂ ਤੱਕ ਅਸੀਂ ਸਾਰੇ ਵਿਸ਼ਵਾਸ ਅਤੇ ਪਰਮੇਸ਼ਵਰ ਦੇ ਪੁੱਤਰ ਦੇ ਗਿਆਨ ਵਿੱਚ ਏਕਤਾ ਪ੍ਰਾਪਤ ਨਹੀਂ ਕਰਦੇ ਅਤੇ ਸਿਆਣੇ ਨਹੀਂ ਹੋ ਜਾਂਦੇ ਹਾਂ, ਮਸੀਹ ਦੀ ਸੰਪੂਰਨਤਾ ਵਿੱਚ ਪੂਰੇ ਨਾ ਹੋ ਜਾਈਏ।

14ਕਿ ਅਸੀਂ ਅਗਾਹਾਂ ਨੂੰ ਬਾਲਕ ਨਾ ਰਹੀਏ, ਜੋ ਸਮੁੰਦਰ ਦੀ ਲਹਿਰਾਂ ਵਾਂਗ ਇੱਧਰ-ਉੱਧਰ ਉਛਾਲੇ ਜਾਣ ਅਤੇ ਮਨੁੱਖ ਦੀ ਧੋਖੇਬਾਜ਼ ਬੁੱਧੀ ਅਤੇ ਮਨੁੱਖ ਦੀ ਚਲਾਕੀ ਦੇ ਤੂਫ਼ਾਨ ਤੋਂ ਦੂਰ ਰਹਿ ਸਕੀਏ।

15ਸਗੋਂ ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰ੍ਹਾਂ ਵਧਦੇ ਜਾਈਏ।

16ਜਿਸ ਦੁਆਰਾ ਪੂਰਾ ਸਰੀਰ ਜੁੜਦਾ ਅਤੇ ਬਣਦਾ ਹੈ ਅਤੇ ਪਿਆਰ ਨਾਲ ਵਧਦਾ ਹੈ ਕਿਉਂਕਿ ਹਰੇਕ ਅੰਗ ਆਪਣਾ ਕੰਮ ਸਹੀ ਢੰਗ ਨਾਲ ਕਰਦਾ ਰਹਿੰਦਾ ਹੈ।

17ਇਸ ਲਈ ਮੈਂ ਤੁਹਾਨੂੰ ਇਹ ਦੱਸਦਾ ਹਾਂ ਅਤੇ ਪ੍ਰਭੂ ਵਿੱਚ ਇਸ ਉੱਤੇ ਜ਼ੋਰ ਦੇ ਕਿ ਬੇਨਤੀ ਕਰਦਾ ਹਾਂ, ਕਿ ਤੁਹਾਡਾ ਸੁਭਾਉ ਹੁਣ ਗ਼ੈਰ-ਯਹੂਦੀਆਂ ਦੀ ਤਰ੍ਹਾਂ ਨਾ ਹੋਵੇ ਜਿਨ੍ਹਾਂ ਦੀ ਸੋਚ ਵਿਅਰਥਤ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.