ਅਫ਼ਸੀਆਂ 4

ਉਹਨਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚ-ਪੁਣੇ ਦੇ ਹੱਥ ਸੌਂਪ ਦਿੱਤਾ ਭਈ ਹਰ ਭਾਂਤ ਦੇ ਗੰਦੇ-ਮੰਦੇ ਕੰਮ ਕਰਨ।

Ephesians 4:19 (UKJV) Who being past feeling have given themselves over unto lasciviousness, to work all uncleanness with greediness.

17ਇਸ ਲਈ ਮੈਂ ਤੁਹਾਨੂੰ ਇਹ ਦੱਸਦਾ ਹਾਂ ਅਤੇ ਪ੍ਰਭੂ ਵਿੱਚ ਇਸ ਉੱਤੇ ਜ਼ੋਰ ਦੇ ਕਿ ਬੇਨਤੀ ਕਰਦਾ ਹਾਂ, ਕਿ ਤੁਹਾਡਾ ਸੁਭਾਉ ਹੁਣ ਗ਼ੈਰ-ਯਹੂਦੀਆਂ ਦੀ ਤਰ੍ਹਾਂ ਨਾ ਹੋਵੇ ਜਿਨ੍ਹਾਂ ਦੀ ਸੋਚ ਵਿਅਰਥਤ ਹੈ।

18ਉਹ ਆਪਣੀ ਸਮਝ ਵਿੱਚ ਹਨੇਰਾ ਹੋ ਗਏ ਹਨ ਅਤੇ ਉਨ੍ਹਾਂ ਦੇ ਦਿਲ ਕਠੋਰ ਹੋਣ ਕਾਰਨ, ਉਹ ਅਗਿਆਨਤਾ ਵਿੱਚ ਪਰਮੇਸ਼ਵਰ ਦੇ ਜੀਵਨ ਤੋਂ ਦੂਰ ਹੋ ਗਏ ਹਨ।

19ਉਹਨਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚ-ਪੁਣੇ ਦੇ ਹੱਥ ਸੌਂਪ ਦਿੱਤਾ ਭਈ ਹਰ ਭਾਂਤ ਦੇ ਗੰਦੇ-ਮੰਦੇ ਕੰਮ ਕਰਨ।

20ਤੁਹਾਨੂੰ ਇਸ ਤਰ੍ਹਾਂ ਮਸੀਹ ਬਾਰੇ ਨਹੀਂ ਸਿਖਾਇਆ ਗਿਆ ਸੀ।

21ਜੇ ਤੁਸੀਂ ਸੱਚ-ਮੁੱਚ ਉਸ ਬਾਰੇ ਸੁਣਿਆ ਹੈ ਅਤੇ ਉਸ ਦੀ ਸਿੱਖਿਆ ਨੂੰ ਪ੍ਰਾਪਤ ਕੀਤਾ ਹੈ, ਜੋ ਮਸੀਹ ਯਿਸ਼ੂ ਵਿੱਚ ਸੱਚਾਈ ਦੇ ਅਨੁਸਾਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.