18ਉਹ ਆਪਣੀ ਸਮਝ ਵਿੱਚ ਹਨੇਰਾ ਹੋ ਗਏ ਹਨ ਅਤੇ ਉਨ੍ਹਾਂ ਦੇ ਦਿਲ ਕਠੋਰ ਹੋਣ ਕਾਰਨ, ਉਹ ਅਗਿਆਨਤਾ ਵਿੱਚ ਪਰਮੇਸ਼ਵਰ ਦੇ ਜੀਵਨ ਤੋਂ ਦੂਰ ਹੋ ਗਏ ਹਨ।
19ਉਹਨਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚ-ਪੁਣੇ ਦੇ ਹੱਥ ਸੌਂਪ ਦਿੱਤਾ ਭਈ ਹਰ ਭਾਂਤ ਦੇ ਗੰਦੇ-ਮੰਦੇ ਕੰਮ ਕਰਨ।
20ਤੁਹਾਨੂੰ ਇਸ ਤਰ੍ਹਾਂ ਮਸੀਹ ਬਾਰੇ ਨਹੀਂ ਸਿਖਾਇਆ ਗਿਆ ਸੀ।
21ਜੇ ਤੁਸੀਂ ਸੱਚ-ਮੁੱਚ ਉਸ ਬਾਰੇ ਸੁਣਿਆ ਹੈ ਅਤੇ ਉਸ ਦੀ ਸਿੱਖਿਆ ਨੂੰ ਪ੍ਰਾਪਤ ਕੀਤਾ ਹੈ, ਜੋ ਮਸੀਹ ਯਿਸ਼ੂ ਵਿੱਚ ਸੱਚਾਈ ਦੇ ਅਨੁਸਾਰ ਹੈ।
22ਇਸ ਲਈ ਆਪਣੇ ਪੁਰਾਣੇ ਸੁਭਾਅ ਨੂੰ ਛੱਡ ਦਿਓ, ਜੋ ਧੋਖੇ ਦੀ ਲਾਲਸਾ ਦੁਆਰਾ ਭ੍ਰਿਸ਼ਟ ਹੋ ਰਿਹਾ ਹੈ।